JALANDHAR WEATHER

ਪੰਚਾਇਤੀ ਚੋਣਾਂ ਦੌਰਾਨ ਲੋਕਾਂ 'ਚ ਵੋਟਿੰਗ ਲਈ ਵੇਖਿਆ ਭਾਰੀ ਉਤਸ਼ਾਹ

ਕਾਹਨੂੰਵਾਨ (ਗੁਰਦਾਸਪੁਰ), 15 ਅਕਤੂਬਰ (ਜਸਪਾਲ ਸਿੰਘ ਸੰਧੂ)-ਕਾਹਨੂੰਵਾਨ ਦੇ ਆਸ-ਪਾਸ ਦੇ ਪਿੰਡਾਂ ਵਿਚ ਵੋਟਾਂ ਅਮਨ-ਅਮਾਨ ਨਾਲ ਸ਼ੁਰੂ ਹੋਈਆਂ। ਵੋਟਾਂ ਪਾਉਣ ਮੌਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ। ਪਿੰਡ ਨਿਮਾਣੇ, ਭੱਟੀਆਂ, ਜਾਗੋਵਾਲ ਬਾਂਗਰ, ਗੋਹਤ ਕਲਾਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਹਰ ਥਾਂ ਵੋਟਾਂ ਸ਼ਾਂਤੀ ਪੂਰਨ ਪੈ ਰਹੀਆਂ ਸਨ। ਕਤਾਰਾਂ ਵਿਚ ਲੋਕ ਆਪੋ ਆਪਣੇ ਉਮੀਦਵਾਰ ਨੂੰ ਵੋਟਾਂ ਪਾ ਰਹੇ ਸਨ। ਕਿਸੇ ਵੀ ਪਿੰਡ ਕੋਈ ਖਿੱਚੋਤਾਣ ਨਹੀਂ ਵੇਖੀ ਗਈ। ਪਿੰਡ ਭਿੱਟੇਵੱਡ ਵਿਖੇ ਵੀ ਸਰਬਸੰਮਤੀ ਹੋ ਗਈ ਸੀ ਪਰ ਦੋ ਮੈਂਬਰਾਂ 'ਤੇ ਸਹਿਮਤੀ ਨਹੀਂ ਸੀ, ਜੋ ਬਾਅਦ ਵਿਚ ਉਹ ਵੀ ਹੋ ਗਈ। ਸਰਕਾਰੀ ਅਮਲਾ ਖਾਨਾਪੂਰਤੀ ਲਈ ਪਹੁੰਚਿਆ ਹੋਇਆ ਸੀ। ਲਗਭਗ ਸਾਰਿਆਂ ਨੇ ਪਿੰਡਾਂ ਵਿਚ ਇਕੋ ਜਿਹਾ ਮਾਹੌਲ ਵੇਖਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ