JALANDHAR WEATHER

ਨਰੋਟ ਜੈਮਲ ਸਿੰਘ ਦੇ ਪਿੰਡ ਅਖਵਾਰਾ ਅਤੇ ਜਸਵਾਂ ਵਿਚ ਮਾਈਨਿੰਗ ਨੂੰ ਲੇ ਕੇ ਜੰਗਲਾਤ ਵਿਭਾਗ ਨੇ 13 ਕਰੱਸ਼ਰਾਂ ਨੂੰ ਕੀਤੇ ਨੋਟਿਸ ਜਾਰੀ

ਪਠਾਨਕੋਟ, 13 ਜੂਨ (ਸੰਧੂ  ) - ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਨਰੋਟ ਜੈਮਲ ਸਿੰਘ ਵਿਚ ਪਿੰਡ ਅਖਵਾਰਾ  ਅਤੇ ਜਸਵਾਂ ਵਿਚ ਰਾਵੀ ਦਰਿਆ ਦੇ ਨੇੜੇ ਸਥਾਪਤ ਕੀਤੇ ਗਏ ਨਵੇਂ ਕਰੱਸ਼ਰ ਯੂਨਿਟਾਂ ਨੇ ਮਾਈਨਿੰਗ ਲਈ ਜ਼ਮੀਨ ਲੈ ਕੇ ਵਾਇਲਡ ਲਾਈਫ ਸੈਂਚਰੀ   ਵੱਲ ਆਪਣਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਹੈ।  ਜਿਸ ਕਾਰਨ ਇਕ ਪਾਸੇ ਇਹ ਕਰੱਸ਼ਰ ਉਪਜਾਊ  ਜ਼ਮੀਨਾਂ 'ਤੇ ਜੇ.ਸੀ.ਬੀ ਚਲਾ ਕੇ ਡੂੰਘੇ ਟੋਏ ਪੁੱਟ ਕੇ ਕੱਚਾ ਮਾਲ ਕੱਢ ਰਹੇ ਹਨ।  ਇਸ ਮਾਈਨਿੰਗ ਕਾਰਨ ਇੱਥੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਜ਼ਮੀਨ ਦੇ ਖ਼ਰਾਬ ਹੋਣ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਨ੍ਹਾਂ ਨਵੇਂ ਕਰੱਸ਼ਰ ਯੂਨਿਟਾਂ ਦੇ ਕੰਮਕਾਜ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।  ਇਸ ਦੇ ਨਾਲ ਹੀ ਇਨ੍ਹਾਂ ਕਰੱਸ਼ਰਾਂ ਦੇ ਵਾਈਲਡ ਲਾਈਫ ਸੈਂਚੂਰੀ ਵੱਲ ਵਧਣ ਕਾਰਨ ਜੰਗਲੀ ਜਾਨਵਰਾਂ ਨੂੰ ਹੋਣ ਵਾਲੇ ਨੁਕਸਾਨ ਦੀ ਚਿੰਤਾ ਵਧਣ ਲੱਗੀ ਹੈ। ਵਾਈਲਡ ਲਾਈਫ ਸੈਂਚੂਰੀ ਦੇ ਡੀ.ਐਫ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵਾਈਲਡ ਲਾਈਫ ਸੈਂਚੁਰੀ ਦੇ ਆਲੇ-ਦੁਆਲੇ ਸੁਰੱਖਿਅਤ ਅਤੇ ਸ਼ਾਂਤਮਈ ਮਾਹੌਲ ਸਿਰਜਣਾ ਜ਼ਰੂਰੀ ਹੈ, ਇਸ ਲਈ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਨੇ ਸਖ਼ਤ ਨਿਯਮ ਬਣਾਏ ਹਨ ।    ਉਨ੍ਹਾਂ ਕਿਹਾ ਹੈ ਕਿ ਜੰਗਲਾਤ ਵਿਭਾਗ ਨੇ ਪਿੰਡ ਅਖਵਾਰਾ  ਅਤੇ ਜਸਵਾਂ ਵਿਚ ਸਥਿਤ 13 ਕਰੱਸ਼ਰਾਂ ਨੂੰ ਨੋਟਿਸ ਜਾਰੀ ਕਰਕੇ ਵਾਇਲਡ ਲਾਈਫ ਸੈਂਚਰੀ  ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਾ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ।   

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ