JALANDHAR WEATHER

ਕਾਂਗਰਸ ਨੇ ਝਾਰਖੰਡ ਦੀਆਂ 7 ਹੋਰ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਨਵੀਂ ਦਿੱਲੀ,24 ਅਕਤੂਬਰ -ਕਾਂਗਰਸ ਨੇ ਝਾਰਖੰਡ ਦੀਆਂ 7 ਹੋਰ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿਚ ਪਾਕੁਰ ਤੋਂ ਨਿਸ਼ਾਤ ਆਲਮ ਨੂੰ ਟਿਕਟ ਦਿੱਤੀ ਗਈ ਹੈ। ਜਦੋਂਕਿ ਬੜ੍ਹੀ ਤੋਂ ਅਰੁਣ ਸਾਹੂ ਨੂੰ ਟਿਕਟ ਦਿੱਤੀ ਗਈ ਹੈ। ਕੰਨਕੇ ਰਾਖਵੀਂ ਸੀਟ 'ਤੇ ਸੁਰੇਸ਼ ਕੁਮਾਰ ਬੈਠਾ ਨੂੰ ਟਿਕਟ ਦਿੱਤੀ ਗਈ ਹੈ। ਜਦੋਂਕਿ ਪੰਕੀ ਤੋਂ ਲਾਲ ਸੂਰਜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਨੇ ਕੇ.ਐਨ. ਤ੍ਰਿਪਾਠੀ ਨੂੰ ਡਾਲਟਨਗੰਜ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਸੁਧੀਰ ਕੁਮਾਰ ਚੰਦਰਵੰਸ਼ੀ ਨੂੰ ਵਿਸ਼ਰਾਮਪੁਰ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਰਾਧਾਕ੍ਰਿਸ਼ਨ ਕਿਸ਼ੋਰ ਨੂੰ ਛਤਰਪੁਰ ਰਾਖਵੀਂ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ