JALANDHAR WEATHER

ਸੰਯੁਕਤ ਕਿਸਾਨ ਮੋਰਚਾ ਨੇ ਕੱਲ ਦੇ ਧਰਨੇ ਸੰਬੰਧੀ ਇਹ ਕੁਝ ਕਿਹਾ

ਚੰਡੀਗੜ੍ਹ, 24 ਅਕਤੂਬਰ-ਸੰਯੁਕਤ ਕਿਸਾਨ ਮੋਰਚਾ ਵਲੋਂ ਝੋਨੇ ਦੀ ਖਰੀਦ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ 25 ਅਕਤੂਬਰ ਨੂੰ 11 ਤੋਂ 3 ਵਜੇ ਤੱਕ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਸੰਬੰਧੀ ਕੁਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਾਮ ਦੌਰਾਨ ਵੱਧ ਤੋਂ ਵੱਧ ਗਿਣਤੀ ਵਿਚ ਲਾਮਬੰਦੀ ਯਕੀਨੀ ਬਣਾਈ ਜਾਵੇ। ਚੱਕਾ ਜਾਮ ਲਈ ਮੰਡੀਆਂ ਨੇੜਲੇ ਕੌਮੀ ਅਤੇ ਰਾਜ ਮਾਰਗ ਚੁਣੇ ਜਾਣ। ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਹਮਦਰਦੀ ਪੂਰਨ ਵਿਵਹਾਰ ਕੀਤਾ ਜਾਵੇ। ਦਿੱਲੀ ਮੋਰਚੇ ਦੀ ਸਫਲਤਾ ਦਾ ਸਬਕ 'ਸ਼ਾਂਤਮਈ ਅਤੇ ਦ੍ਰਿੜ੍ਹ ਸੰਘਰਸ਼' ਨੂੰ ਯਾਦ ਰੱਖਿਆ ਜਾਵੇ। ਬਰਾਤ, ਮਰਗ/ਸ਼ੋਕ, ਮਰੀਜ਼ਾਂ, ਹਵਾਈ ਉਡਾਣ ਲਈ ਜਾਣ ਵਾਲੇ ਵਾਹਨਾਂ ਅਤੇ ਐਂਬੂਲੈਂਸ ਨੂੰ ਜਾਮ ਦੌਰਾਨ ਲਾਂਘਾ ਦੇਣ ਦੀ ਪੁਰਾਣੀ ਨੀਤੀ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਪਰੋਕਤ ਤੋਂ ਇਲਾਵਾ ਕਿਸੇ ਸਥਾਨ ਉਤੇ ਚੱਕਾ ਜਾਮ ਦੌਰਾਨ ਛੋਟ ਦੇ ਰੂਪ ਵਿਚ ਕਿਸੇ ਨੂੰ ਲਾਂਘਾ ਦੇਣ ਦਾ ਫੈਸਲਾ ਸਥਾਨਕ ਜਾਮ ਵਿਚ ਸ਼ਾਮਿਲ ਜਥੇਬੰਦੀਆਂ ਦੀ ਲੀਡਰਸ਼ਿਪ ਮੌਕੇ ਦੇ ਹਾਲਾਤ ਮੁਤਾਬਕ ਸਰਬਸੰਮਤੀ ਦੇ ਆਧਾਰ ਉਤੇ ਲੈ ਸਕਦੀ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ