JALANDHAR WEATHER

ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਹੋਣਗੇ 20 ਮਹਾਨ ਗੁਰਮਤਿ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 25 ਅਕਤੂਬਰ (ਜੇ.ਐਸ. ਨਿੱਕੂਵਾਲ)-ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਵੰਬਰ 2025 ਵਿਚ ਮਨਾਈ ਜਾਣ ਵਾਲੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਨੇੜਲੇ ਹਿਮਾਚਲ ਪ੍ਰਦੇਸ਼ ਦੇ ਇਲਾਕੇ ਵਿਚ 20 ਦੇ ਕਰੀਬ ਮਹਾਨ ਗੁਰਮਤਿ ਸਮਾਗਮ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਹੋਈ ਇਕ ਮੀਟਿੰਗ ਤੋਂ ਬਾਅਦ ਮਹਾਨ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਇਕ ਦਸੰਬਰ ਤੋਂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਗਲੇ ਸਮਾਗਮਾਂ ਸੰਬੰਧੀ ਪਿੰਡਾਂ ਵਿਚ ਉਲੀਕੀ ਜਾਣ ਵਾਲੀ ਰੂਪਰੇਖਾ ਉਪਰੰਤ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੁੰਮ-ਹੁਮਾ ਕੇ ਇਨ੍ਹਾਂ ਸਮਾਗਮਾਂ ਵਿਚ ਪਹੁੰਚਣ। ਇਸ ਮੌਕੇ ਬਾਬਾ ਪ੍ਰੇਮ ਸਿੰਘ, ਬੰਦਲੈਹੜੀ, ਬਾਬਾ ਖੜਕ ਸਿੰਘ, ਕਰਨੈਲ ਸਿੰਘ ਨੰਗਲ, ਅਵਤਾਰ ਸਿੰਘ ਨੰਗਲ਼, ਲਖਵਿੰਦਰ ਸਿੰਘ ਸੈਣੀ ਮਾਜਰਾ, ਬਾਬਾ ਮਨਜੀਤ ਸਿੰਘ ਦੇਹਲਾਂ, ਅਮਰਜੀਤ ਸਿੰਘ, ਭਾਈ ਬਲਵੀਰ ਸਿੰਘ, ਹੀਰਾ ਸਿੰਘ, ਕੇਸਰ ਸਿੰਘ ਹੀਰਪੁਰ, ਭਾਈ ਧਰਮਪਾਲ ਸਿੰਘ, ਡਾਕਟਰ ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ, ਅਮਰੀਕ ਸਿੰਘ ਭੱਠਲ, ਅਜੈਬ ਸਿੰਘ, ਕੁਲਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਨਿਰਮਲ ਸਿੰਘ, ਠੇਕੇਦਾਰ ਰਜਿੰਦਰ ਸਿੰਘ, ਜਸਕਰਨ ਸਿੰਘ, ਜਸਵਿੰਦਰ ਸਿੰਘ ਮੀਰਪੁਰ, ਮੱਖਣ ਸਿੰਘ ਬੈਂਸ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ