JALANDHAR WEATHER

ਭਾਰਤ ਚੀਨ ਵਿਚਾਲੇ ਐਲ.ਏ.ਸੀ. ’ਤੇ ਗਸ਼ਤ ਨੂੰ ਲੈ ਕੇ ਹੋਇਆ ਸਮਝੌਤਾ

ਨਵੀਂ ਦਿੱਲੀ, 21 ਅਕਤੂਬਰ- ਭਾਰਤ ਅਤੇ ਚੀਨ ਵਿਚਾਲੇ ਐਲ.ਏ.ਸੀ. ’ਤੇ ਗਸ਼ਤ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਅਭਿਆਸ ਤੋਂ ਬਾਅਦ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਗਸ਼ਤ ਅਤੇ ਫੌਜੀ ਤਣਾਅ ਨੂੰ ਘੱਟ ਕਰਨ ਲਈ ਸਮਝੌਤਾ ਹੋਇਆ ਹੈ। ਫੈਸਲੇ ਦੀ ਘੋਸ਼ਣਾ ਕਰਦੇ ਹੋਏ, ਵਿਦੇਸ਼ ਸਕੱਤਰ ਮਿਸਰੀ ਨੇ ਕਿਹਾ ਕਿ 2020 ਵਿਚ ਅਸਲ ਕੰਟਰੋਲ ਰੇਖਾ ’ਤੇ ਘਟਨਾਵਾਂ ਦੇ ਬਾਅਦ ਤੋਂ, ਅਸੀਂ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਚੀਨੀ ਪੱਖ ਦੇ ਨਾਲ ਲਗਾਤਾਰ ਸੰਪਰਕ ਵਿਚ ਹਾਂ। ਦੋਵਾਂ ਦੇਸ਼ਾਂ ਵਿਚਾਲੇ ਡਬਲਯੂ.ਐਮ.ਸੀ.ਸੀ. ਅਤੇ ਫੌਜੀ ਕਮਾਂਡਰ ਪੱਧਰ ’ਤੇ ਗੱਲਬਾਤ ਦੇ ਕਈ ਦੌਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਵਾਦ ਅਭਿਆਸਾਂ ਕਾਰਨ ਕਈ ਮੋਰਚਿਆਂ ’ਤੇ ਟਕਰਾਅ ਅਤੇ ਤਣਾਅ ਨੂੰ ਖਤਮ ਕਰਨ ’ਚ ਸਫਲਤਾ ਮਿਲੀ ਹੈ। ਵਿਦੇਸ਼ ਸਕੱਤਰ ਅਨੁਸਾਰ ਪਿਛਲੇ ਕੁਝ ਹਫ਼ਤਿਆਂ ’ਚ ਹੋਈ ਗੱਲਬਾਤ ਤੋਂ ਬਾਅਦ ਭਾਰਤ-ਚੀਨ ਸਰਹੱਦੀ ਖੇਤਰ ’ਚ ਫੌਜੀ ਗਸ਼ਤ ਦੀ ਵਿਵਸਥਾ ਨੂੰ ਲੈ ਕੇ ਸਮਝੌਤਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ