JALANDHAR WEATHER

ਕਰਜ਼ੇ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ, (ਬਠਿੰਡਾ), 21 ਅਕਤੂਬਰ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਚੱਠੇਵਾਲਾ ਦੇ ਨੌਜਵਾਨ ਕਿਸਾਨ ਗੁਰਲਾਲ ਸਿੰਘ (28) ਵਲੋਂ ਬੀਤੀ ਦੇਰ ਸ਼ਾਮ ਇਕ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਗਈ। ਭਾਕਿਯੂ (ਉਗਰਾਹਾਂ) ਆਗੂ ਕੁਲਵਿੰਦਰ ਸਿੰਘ ਅਨੁਸਾਰ ਗੁਰਲਾਲ ਸਿੰਘ ਨੇ ਆਪਣੀ ਮਾਤਾ ਦੇ ਕੈਂਸਰ ਦੇ ਇਲਾਜ ਲਈ ਕਰੀਬ 10 ਲੱਖ ਕਰਜ਼ਾ ਚੁੱਕਿਆ ਸੀ ਪਰ ਮਾਤਾ ਦੀ ਮੌਤ ਹੋ ਗਈ, ਜਦੋਂਕਿ ਕਰਜ਼ਾ ਵੱਧਦਾ ਗਿਆ। ਉਸ ਦਾ ਇਕ ਭਰਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ ਅਤੇ ਬੀਤੇ ਦਿਨ ਇਕ ਆੜ੍ਹਤੀਏ ਵਲੋਂ ਉਸ ਦੀ ਜ਼ਮੀਨ ਦੀ ਕੁਰਕੀ ਲਿਆਉਣ ਤੋਂ ਉਹ ਦੁਖੀ ਰਹਿਣ ਲੱਗ ਪਿਆ ਸੀ, ਜਿਸ ਦੇ ਚੱਲਦਿਆਂ ਹੀ ਉਸਨੇ ਇਹ ਕਦਮ ਉਠਾਇਆ। ਕਿਸਾਨ ਆਗੂ ਨੇ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕਰਕੇ ਪਰਿਵਾਰ ਲਈ ਹੋਰ ਆਰਥਿਕ ਸਹਾਇਤਾ ਦੀ ਮੰਗ ਸਰਕਾਰ ਤੋਂ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ