JALANDHAR WEATHER

ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤਾ ਮੰਡੀ ਦਾ ਦੌਰਾ

ਅਮਰਕੋਟ, (ਤਰਨਤਾਰਨ), 21 ਅਕਤੂਬਰ (ਭੱਟੀ)- ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਮਾਰਕੀਟ ਕਮੇਟੀ ਖੇਮਕਰਨ ਦੇ ਅਧੀਨ ਆਉਂਦੀ ਮੰਡੀ ਅਮਰਕੋਟ ਵਿਖੇ ਦੌਰਾ ਕਰਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਝੋਨੇ ਦੀ ਖਰੀਦ ਨਾ ਹੋਣ ’ਤੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਪੰਜ ਸਾਲ ਮੰਡੀਆਂ ’ਚ ਰੁਲਣ ਨਹੀਂ ਦਿੱਤਾ। ਇਸ ਮੌਕੇ ਡਾਇਰੈਕਟਰ ਫੂਡ ਨਾਲ ਸਾਬਕਾ ਵਿਧਾਇਕ ਭੁੱਲਰ ਵਲੋਂ ਗੱਲ‌ ਕੀਤੀ ਤੇ ਕਿਸਾਨਾਂ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ