JALANDHAR WEATHER

ਝੋਨੇ ਦੀ ਪਰਾਲੀ ਸਾੜਨ ਵਾਲੇ 100 ਕਿਸਾਨਾਂ ਵਿਰੁੱਧ ਕੇਸ ਦਰਜ

ਖੇਮਕਰਨ, (ਤਰਨਤਾਰਨ), 21 ਅਕਤੂਬਰ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਬਹੁਤ ਸਖ਼ਤੀ ਦਿਖਾਉਣ ਲੱਗ ਪਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਛੱਡੇ ਗਏ ਸੈਟੇਲਾਇਟ ਰਾਹੀਂ ਜ਼ਿਲ੍ਹਾ ਤਰਨਤਾਰਨ ਦੇ ਵੱਖ ਵੱਖ ਪਿੰਡਾਂ ’ਚ ਪਰਾਲੀ ਨੂੰ ਅੱਗ ਲਗਾਉਣ ਦੀ ਮਿਲੀ ਲੋਕੇਸ਼ਨ ਦੇ ਆਧਾਰ ’ਤੇ ਜ਼ਿਲ੍ਹੇ ਦੇ ਵੱਖ ਵੱਖ ਪੁਲਿਸ ਥਾਣਿਆਂ ’ਚ ਕਰੀਬ 100 ਕਿਸਾਨਾਂ, ਜਿੰਨ੍ਹਾਂ ਚ ਜ਼ਿਆਦਾਤਰ ਅਣਪਛਾਤੇ ਹਨ, ਵਿਰੁੱਧ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਿਰੁੱਧ ਜ਼ੁਰਮ 203 ਭ. ਨ.ਸ ਅਧੀਨ ਦਰਜ ਕੀਤੇ ਗਏ ਹਨ। ਇੰਨਾਂ ਕੇਸਾਂ ’ਚ ਨਾਮਜ਼ਦ ਕਿਸਾਨਾਂ ਵਿਰੁੱਧ ਜ਼ਿਲ੍ਹੇ ਦੀ ਪੁਲਿਸ ਵਲੋਂ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ