ਸਾਬਕਾ ਮੁੱਖ ਮੰਤਰੀ ਸ. ਚੰਨੀ ਦਾ ਨਜ਼ਦੀਕੀ ਰੋਹਿਤ ਸੱਭਰਵਾਲ ਜੇਤੂ
ਬੇਲਾ, 15 ਅਕਤੂਬਰ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸ਼ੇਖੂਪੁਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰੋਹਿਤ ਸੱਭਰਵਾਲ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਕੌਰ ਨੂੰ 147 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਬਲਜੀਤ ਕੌਰ ਨੂੰ ਸਿਰਫ਼ 88 ਵੋਟਾਂ ਪੋਲ ਹੋਈਆਂ ਜਦੋਂਕਿ ਰੋਹਿਤ ਸੱਭਰਵਾਲ ਨੂੰ 235 ਵੋਟਾਂ ਮਿਲੀਆਂ।