JALANDHAR WEATHER

ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ

ਸ਼ੁਤਰਾਣਾ, (ਪਟਿਆਲਾ), 14 ਅਕਤੂਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਿ੍ਤਕ ਦੀ ਪਛਾਣ ਸੋਹਣ ਲਾਲ (59) ਪੁੱਤਰ ਜਗਤ ਰਾਮ ਵਾਸੀ ਕਸਬਾ ਸ਼ੁਤਰਾਣਾ ਵਜੋਂ ਹੋਈ ਹੈ। ਮੌਕੇ ’ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਹਣ ਲਾਲ ਦੁੱਧ ਲੈਣ ਜਾ ਰਿਹਾ ਸੀ ਤਾਂ ਕਸਬੇ ਦੇ ਨੇੜੇ ਹੀ ਦਿੱਲੀ ਕੱਟੜਾ ਐਕਸਪ੍ਰੈਸ ਦੇ ਪੁਲ ਕੋਲ ਇਕ ਟਰੈਕਟਰ-ਟਰਾਲੀ ਤੋਂ ਅੱਗੇ ਲੰਘਣ ਲੱਗਿਆ ਤਾਂ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਅਚਾਨਕ ਕੱਟ ਮਾਰਿਆ ਤੇ ਟੱਕਰ ਵੱਜ ਕੇ ਮੋਟਰਸਾਈਕਲ ਡਿੱਗ ਗਿਆ ਤੇ ਉਕਤ ਵਿਅਕਤੀ ਟਰਾਲੀ ਦੇ ਹੇਠਾਂ ਆ ਗਿਆ। ਇਸ ਹਾਦਸੇ ਵਿਚ ਸੋਹਣ ਲਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ