ਭਾਰਤ ਬੰਗਲਾਦੇਸ਼ ਟੈਸਟ ਸੀਰੀਜ਼: ਅੱਜ ਆਪਣੀ ਲੀਡ ਨੂੰ 400 ਤੋਂ ਪਾਰ ਕਰਨ ਲਈ ਉਤਰੇਗੀ ਭਾਰਤੀ ਟੀਮ
ਚੇਨਈ, 21 ਸਤੰਬਰ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੇੱਨਈ ’ਚ ਚੱਲ ਰਹੇ ਦੂਜੇ ਟੈਸਟ ਮੈਚ ਦਾ ਅੱਜ ਤੀਜਾ ਦਿਨ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 376 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ’ਤੇ ਸਿਮਟ ਗਈ। ਫਿਲਹਾਲ ਭਾਰਤ ਦੀ ਦੂਜੀ ਪਾਰੀ ਚੱਲ ਰਹੀ ਹੈ। ਟੀਮ ਇੰਡੀਆ ਆਪਣੀ ਲੀਡ ਨੂੰ 400 ਤੋਂ ਪਾਰ ਕਰਨ ਦੀ ਕੋਸ਼ਿਸ਼ ਕਰੇਗੀ।