ਹਸਪਤਾਲ ਅਟੈਂਡੈਂਟਾਂ ਦੀ ਹੜਤਾਲ ਲਗਾਤਾਰ ਦੂਜੇ ਦਿਨ ਵੀ ਜਾਰੀ


ਚੰਡੀਗੜ੍ਹ, 11 ਅਕਤੂਬਰ (ਮਨਪ੍ਰੀਤ ਸਿੰਘ)- ਏਰੀਅਰ ਦੇ ਬਣਦੇ ਬਕਾਏ ਨਾ ਮਿਲਣ ਕਰਕੇ ਹਸਪਤਾਲ ਅਟੈਂਡੈਂਟਾਂ ਦੀ ਹੜਤਾਲ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ। ਪੀ.ਜੀ.ਆਈ ਚੰਡੀਗੜ੍ਹ ਦੀ ਸਫ਼ਾਈ ਕਰਮਚਾਰੀ ਯੂਨੀਅਨ, ਹਸਪਤਾਲ ਅਟੈਂਡੈਂਟ ਯੂਨੀਅਨ ਅਤੇ ਮਹਿਲਾ ਮੰਡਲ ਯੂਨੀਅਨ ਵਲੋ ਵੀ ਇਸ ਹੜਤਾਲ ਦੀ ਹਮਾਇਤ ਕੀਤੀ ਗਈ ਹੈ।