ਸਿੱਧਵਾਂ ਨਹਿਰ ਕਿਨਾਰੇ ਗਲਾਡਾ ਨੇ ਤੜਕਸਾਰ ਚਲਾਇਆ ਪੀਲਾ ਪੰਜਾ
ਇਯਾਲੀ/ਥਰੀਕੇ, 13 ਜੂਨ (ਮਨਜੀਤ ਸਿੰਘ ਦੁੱਗਰੀ)- ਸਨਅਤੀ ਸ਼ਹਿਰ ਲੁਧਿਆਣਾ ਦੀ ਸਿੱਧਵਾਂ ਨਹਿਰ ਕਿਨਾਰੇ ਪਿੰਡ ਸਿੰਘਪੁਰਾ ਦੀ ਜੂਹ ਵਿਚ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਦੇ ਅਧਿਕਾਰੀਆਂ ਨੇ ਅਣ-ਅਧਿਕਾਰਤ ਬਣੀਆਂ ਕੁਝ ਇਮਾਰਤਾਂ ’ਤੇ ਪੀਲਾ ਪੰਜਾ ਚਲਾਉਂਦੇ ਹੋਏ ਉਨ੍ਹਾਂ ਨੂੰ ਢਾਹ ਦਿੱਤਾ। ਸਥਾਨਕ ਲੋਕਾਂ ਦੇ ਉੱਠਣ ਤੋਂ ਪਹਿਲਾਂ ਹੀ ਗਲਾਡਾ ਆਪਣੀ ਕਾਰਵਾਈ ਨੂੰ ਅੰਜ਼ਾਮ ਦੇ ਕੇ ਉਥੋਂ ਜਾ ਚੁੱਕਿਆ ਸੀ।