JALANDHAR WEATHER

ਗੁਰੂ ਹਰਸਹਾਏ : ਨਾਮਜ਼ਦਗੀ ਭਰਨ ਦੇ ਆਖ਼ਰੀ ਦਿਨ ਸੈਂਟਰਾਂ ਦੇ ਬਾਹਰ ਸਵੇਰ ਤੋਂ ਹੀ ਲੱਗਿਆ ਲੰਬੀਆ ਲਾਈਨਾਂ

 ਗੁਰੂ ਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ) - 15 ਅਕਤੂਬਰ ਨੂੰ ਪੰਜਾਬ ਭਰ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚੀ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਚੌਥੇ ਤੇ ਆਖ਼ਰੀ ਦਿਨ ਚੜ੍ਹਦਿਆਂ ਹੀ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵਾਲੇ ਉਮੀਦਵਾਰਾਂ ਦੀਆਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡੀ, ਸ਼ਹੀਦ ਊਧਮ ਸਿੰਘ ਕਾਲਜ ਮੋਹਣ ਕੇ ਹਿਠਾੜ ਅਤੇ ਮਾਰਕੀਟ ਕਮੇਟੀ ਗੁਰੂ ਹਰਸਹਾਏ ਆਦਿ ਵੱਖ ਵੱਖ ਸੈਂਟਰਾਂ ਦੇ ਬਾਹਰ ਰੌਣਕਾਂ ਲੱਗ ਗਈਆਂ ਹਨ। ਸਰਪੰਚ ਅਤੇ ਪੰਚ ਦੇ ਅਹੁਦੇ ਦੇ ਉਮੀਦਵਾਰ ਲਾਈਨਾਂ ਵਿਚ ਬੈਠ ਕੇ 11 ਵੱਜਣ ਦਾ ਇੰਤਜ਼ਾਰ ਕਰ ਰਹੇ ਹਨ। ਓਧਰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸਬ ਡਵੀਜ਼ਨ ਗੁਰੂ ਹਰਸਹਾਏ ਦੇ ਡੀ.ਐਸ.ਪੀ. ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਵੱਖ ਵੱਖ ਸੈਂਟਰਾਂ ਦਾ ਲਗਾਤਾਰ ਦੌਰਾ ਕਰ ਰਹੇ ਹਨ ਤੇ ਉਨ੍ਹਾਂ ਵਲੋ ਸਾਰੇ ਸੈਂਟਰਾਂ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ