JALANDHAR WEATHER

ਅੰਗਹੀਨ ਚਾਹਵਾਨ ਉਮੀਦਵਾਰਾਂ ਨੂੰ ਸੈਂਟਰਾਂ ਵਿਚ ਕੀਤਾ ਜਾ ਰਿਹਾ ਹੈ ਪਹਿਲਾਂ ਦਾਖ਼ਲ

ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 4 ਅਕਤੂਬਰ (ਕਪਿਲ ਕੰਧਾਰੀ)- 15 ਅਕਤੂਬਰ ਨੂੰ ਸੂਬੇ ਭਰ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੰਤਿਮ ਦਿਨ ਹੈ। ਉੱਥੇ ਹੀ ਗੁਰੂ ਹਰ ਸਹਾਇ ਵਿਖੇ ਬਣੇ ਵੱਖ ਵੱਖ ਸੈਂਟਰਾਂ ਵਿਚ ਚਾਹਵਾਨ ਉਮੀਦਵਾਰਾਂ ਦੀਆਂ ਲੰਬੀਆਂ ਲੰਬੀਆਂ ਲਾਈਆਂ ਲੱਗੀਆਂ ਹਨ ਅਤੇ ਇਨ੍ਹਾਂ ਉਮੀਦਵਾਰਾਂ ਵਿਚ ਕਈ ਉਮੀਦਵਾਰ ਅਜਿਹੇ ਹਨ ਜੋ ਅੰਗਹੀਨ ਹਨ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਐਸ.ਡੀ.ਐਮ. ਗੁਰੂ ਹਰ ਸਹਾਏ ਦਿਵਿਆਪੀ ਦੀ ਹਦਾਇਤਾਂ ਅਨੁਸਾਰ ਥਾਣਾ ਮੁਖੀ ਜੱਜਪਾਲ ਸਿੰਘ ਪਹਿਲਾਂ ਖੁਦ ਅੰਦਰ ਲਿਜਾ ਕੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ