JALANDHAR WEATHER

ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਦਫ਼ਤਰਾਂ ਵਿਚ ਲੱਗੀ ਉਮੀਦਵਾਰਾਂ ਦੀ ਭੀੜ

ਭੁਲੱਥ, (ਕਪੂਰਥਲਾ), 4 ਅਕਤੂਬਰ (ਮਨਜੀਤ ਸਿੰਘ ਰਤਨ)- ਪੰਚਾਇਤੀ ਚੋਣਾਂ ਦੌਰਾਨ ਸਰਪੰਚ ਅਤੇ ਪੰਚ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਹੈ, ਜਿਸ ਦੌਰਾਨ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਵਾਲੇ ਸਰਪੰਚ ਅਤੇ ਪੰਚ ਉਮੀਦਵਾਰਾਂ ਦੀ ਭੀੜ ਦੇਖੀ ਗਈ। ਆਖਰੀ ਦਿਨ ਹੋਣ ਕਰਕੇ ਸਾਰੇ ਚਾਹਵਾਨ ਉਮੀਦਵਾਰ ਇਕ ਦੂਸਰੇ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਕਾਹਲੇ ਪਏ ਦੇਖੇ ਗਏ ਅਤੇ ਦਫ਼ਤਰਾਂ ਦੇ ਬਾਹਰ ਟਾਈਮ ਤੋਂ ਪਹਿਲਾ ਹੀ ਲੋਕ ਇਕੱਠੇ ਹੋਏ ਦਿਖਾਈ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ