JALANDHAR WEATHER

ਪੰਚਾਇਤ ਚੋਣਾਂ ਦੀ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਐਸ.ਐਸ.ਪੀ. ਤੇ ਐਸ.ਪੀ.ਡੀ. ਨੇ ਸੰਭਾਲੀ ਕਮਾਨ

ਕਲਾਨੌਰ, (ਗੁਰਦਾਸਪੁਰ), 4 ਅਕਤੂਬਰ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ’ਚ ਪਿਛਲੇ ਦਿਨੀਂ ਕਾਂਗਰਸ ਅਤੇ ਆਪ ਵਰਕਰਾਂ ਦਰਮਿਆਨ ਹੋਏ ਤਣਾਅ ਦੇ ਮਦੇਨਜ਼ਰ ਅੱਜ ਨਾਮਜ਼ਦਗੀਆਂ ਦੇ ਦਿਨ ਕਾਨੂੰਨ ਵਿਵਸਥਾ ਬਹਾਲ ਰੱਖਣ ਲਈ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਦਿਆਮਾ ਹਰੀਸ਼ ਅਤੇ ਐਸ.ਪੀ.ਡੀ. ਜੁਗਰਾਜ ਸਿੰਘ ਵਲੋਂ ਕਮਾਨ ਸੰਭਾਲੀ ਗਈ। ਇਨ੍ਹਾਂ ਵਲੋਂ ਨਾਮਜ਼ਦਗੀਆਂ ਲੈਣ ਲਈ ਬਣਾਏ ਗਏ ਕੇਂਦਰਾਂ ’ਚ ਜਾ ਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਖਰਾਬੀ ਕਰਦਾ ਸਾਹਮਣੇ ਆਇਆ ਤਾਂ ਸਖ਼ਤ ਕਾਨੂੰਨੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ