JALANDHAR WEATHER

ਯੂ.ਪੀ. - ਟਰੱਕ ਵਲੋਂ ਟਰੈਕਟਰ ਨੂੰ ਟੱਕਰ ਮਾਰੇ ਜਾਣ 'ਤੇ 10 ਮੌਤਾਂ

 ਮਿਰਜ਼ਾਪੁਰ (ਯੂ.ਪੀ), 4 ਅਕਤੂਬਰ - ਮਿਰਜ਼ਾਮੁਰਾਦ ਕਛਵਾ ਸਰਹੱਦ 'ਤੇ ਟਰੱਕ ਵਲੋਂ ਟਰੈਕਟਰ ਨੂੰ ਟੱਕਰ ਮਾਰੇ ਜਾਣ 'ਤੇ 10 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ। ਐਸ.ਪੀ. ਮਿਰਜ਼ਾਪੁਰ ਅਭਿਨੰਦਨ ਨੇ ਦੱਸਿਆ ਦਾ ਕਹਿਣਾ ਹੈ ਕਿ "ਤੜਕੇ ਕਰੀਬ 1 ਵਜੇ, ਸਾਨੂੰ ਸੂਚਨਾ ਮਿਲੀ ਕਿ ਮਿਰਜ਼ਾਮੁਰਾਦ ਕਛਵਾ ਸਰਹੱਦ 'ਤੇ ਜੀ.ਟੀ. ਰੋਡ 'ਤੇ 13 ਲੋਕਾਂ ਨੂੰ ਲੈ ਕੇ ਇਕ ਟਰੈਕਟਰ, ਜੋ ਕਿ ਭਦੋਹੀ ਜ਼ਿਲ੍ਹੇ ਤੋਂ ਬਨਾਰਸ ਵੱਲ ਜਾ ਰਿਹਾ ਸੀ, ਨੂੰ ਬੇਕਾਬੂ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ 13 ਲੋਕਾਂ 'ਚੋਂ 10 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਬੀ.ਐੱਚ.ਯੂ ਭੇਜਿਆ ਗਿਆ। ਇਹ 13 ਲੋਕ ਭਦੋਹੀ 'ਚ ਮਜ਼ਦੂਰੀ ਕਰਦੇ ਸਨ ਅਤੇ ਆਪਣੇ ਪਿੰਡ ਪਰਤ ਰਹੇ ਸਨ। ਪੁਲਿਸ ਵਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ