JALANDHAR WEATHER

ਦਾਖਾ ਕਾਲਜ ਵਿਖੇ ਨਾਮਜ਼ਦਗੀ ਭਰਨ ਵਾਲਿਆਂ ਦੀ ਭੀੜ ਦੇ ਕੰਟਰੋਲ ਲਈ ਪੁਲਿਸ ਤਾਇਨਾਤ

ਮੁੱਲਾਂਪੁਰ-ਦਾਖਾ, (ਲੁਧਿਆਣਾ), 4 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਚਾਇਤੀ ਚੋਣਾਂ ਸਰਪੰਚ ਅਤੇ ਪੰਚ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਬਲਾਕ ਸੁਧਾਰ ਪੰਚਾਇਤਾਂ ਲਈ ਕੇਂਦਰ ਜੀ.ਟੀ.ਬੀ ਕਾਲਜ ਦਾਖਾ ਵਿਖੇ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਬੀਤੇ ਦੋ ਦਿਨ ਛੁੱਟੀਆਂ ਹੋਣ ਕਰਕੇ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਪੱਤਰ ਦਾਖ਼ਲ ਕਰਵਾਉਣ ਵਾਲਿਆਂ ਦਾ ਕਾਲਜ ਦਾਖਾ ਕੈਂਪਸ ਅੰਦਰ ਸਵੇਰ ਤੋਂ ਹੀ ਤਾਂਤਾ ਲੱਗਾ ਹੋਇਆ ਹੈ। ਚੱਲ ਰਹੀ ਪ੍ਰਕਿਰਿਆ ਦੇ ਨਿਰੀਖਣ ਲਈ ਚੋਣ ਅਬਜ਼ਰਬਰ ਕੁਲਦੀਪ ਬਾਵਾ ਪੀ.ਸੀ.ਐੱਸ ਅਫ਼ਸਰ ਖੁਦ ਪਹੁੰਚੇ, ਉਥੇ ਭੀੜ ਨੂੰ ਕੰਟਰੋਲ ਕਰਨ ਲਈ ਦਾਖਾ ਪੁਲਿਸ ਸਵੇਰ ਤੋਂ ਮੁਸ਼ਤੈਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ