ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਇਕ ਦੀ ਹਾਲਤ ਗੰਭੀਰ
ਹਠੂਰ, 7 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਬੀਤੀ ਰਾਤ ਪਿੰਡ ਮਾਣੂੰਕੇ ਤੇ ਝੋਰੜਾਂ ਵਿਚਕਾਰ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਉਕਤ ਤਿੰਨੋ ਨੌਜਵਾਨ ਪਿੰਡ ਕਾਉਂਕੇ ਕਲਾਂ ਵਿਖੇ ਲੱਗੇ ਬਾਬਾ ਰੋਡੂ ਦੇ ਮੇਲੇ ’ਤੋਂ ਵਾਪਸ ਆ ਰਹੇ ਸਨ ਗਏ ਸਨ ਕਿ ਪਿੰਡ ਮਾਣੂੰਕੇ ਲੰਘ ਕੇ ਝੋਰੜਾਂ ਨੇੜੇ ਮੋੜ ’ਤੇ ਇਨ੍ਹਾਂ ਤੋਂ ਮੋਟਰਸਾਇਕਲ ਮੋੜਿਆ ਨਾ ਗਿਆ ਅਤੇ ਸਿੱਧਾ ਰੁੱਖ ਨਾਲ਼ ਜਾ ਟਕਰਾਇਆ। ਜਿਸ ਨਾਲ ਦੋ ਨੌਜਵਾਨਾਂ ਦੀ ਮੌਕੇ ’ਤੇ ਹੌ ਮੌਤ ਹੋ ਗਈ ਅਤੇ ਇਕ ਨੌਜਵਾਨ ਨੂੰ ਪੀ. ਜੀ. ਆਈ. ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲਿਆਂ ਵਿਚ ਇਕ ਨੌਜਵਾਨ ਪਿੰਡ ਕਾਲਸਾਂ ਦਾ ਸਮਸ਼ੇਰ ਸਿੰਘ ਪੁੱਤਰ ਸੇਵਕ ਸਿੰਘ ਅਤੇ ਦੂਜੇ, ਮਨਿੰਦਰ ਸਿੰਘ (ਮਰਨ ਵਾਲਾ) ਤੇ ਗੰਭੀਰ ਜ਼ਖ਼ਮੀ ਪਿੰਡ ਬੱਸੀਆਂ ਦੇ ਸਨ। ਦੱਸਿਆ ਗਿਆ ਹੈ ਕਿ ਸਮਸ਼ੇਰ ਸਿੰਘ ਆਪਣੇ ਦੋਸਤ ਨਾਲ ਮੇਲੇ ’ਤੇ ਗਿਆ ਸੀ ਪਰ ਉਧਰੋਂ ਉਹ ਉਕਤ ਬੱਸੀਆਂ ਦੇ ਨੌਜਵਾਨਾਂ ਤੋਂ ਲਿਫ਼ਟ ਲੈ ਕੇ ਬੱਸੀਆਂ ਤੱਕ ਜਾ ਰਿਹਾ ਸੀ।