JALANDHAR WEATHER

ਪਿੰਡ ਲੇਲੀਆਂ ਦੇ ਵਸਨੀਕਾਂ ਨੇ ਤੀਜੀ ਵਾਰ ਸਰਬਸੰਮਤੀ ਨਾਲ ਚੁਣੀ ਸਮੁੱਚੀ ਪੰਚਾਇਤ

ਚੋਗਾਵਾਂ (ਅੰਮ੍ਰਿਤਸਰ), 3 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਲੇਲੀਆਂ ਦੇ ਵਸਨੀਕਾਂ ਨੇ ਹਰ ਵਾਰ ਧੜੇਬੰਦੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਅੱਜ ਫਿਰ ਸਰਬਸੰਮਤੀ ਨਾਲ ਸਮੁੱਚੀ ਪੰਚਾਇਤ ਚੁਣੀ, ਜਿਸ ਵਿਚ ਸਰਪੰਚ ਹਰਪ੍ਰੀਤ ਸਿੰਘ ਗਿੱਲ, ਮੈਂਬਰ ਸੰਤੋਖ ਸਿੰਘ, ਪਿਸ਼ੌਰਾ ਸਿੰਘ, ਸੁਖਚੈਨ ਸਿੰਘ, ਬੂਟਾ ਸਿੰਘ, ਵਰਿੰਦਰ ਸਿੰਘ ਚੁਣੇ ਗਏ। ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ ਨੇ ਵਿਸ਼ਵਾਸ ਦਿਵਾਇਆ ਕਿ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ