JALANDHAR WEATHER

ਧੱਕੇ ਮਾਰ ਕੇ ਅਤੇ ਗੁੰਡਾਗਰਦੀ ਨਾਲ ਪੰਚਾਇਤੀ ਚੋਣਾ ਨਹੀਂ ਜਿੱਤੀਆਂ ਜਾ ਸਕਦੀਆਂ - ਸੁਖਜਿੰਦਰ ਸਿੰਘ ਰੰਧਾਵਾ

 ਪਠਾਨਕੋਟ, 4 ਅਕਤੂਬਰ (ਸੰਧੂ) - ਇਕ ਬਜ਼ੁਰਗ ਜੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਪਿਉ ਦੇ ਬਰਾਬਰ ਦੀ ਉਮਰ ਦਾ ਹੈ, ਨੂੰ ਧੱਕੇ ਮਾਰ ਕੇ ਬੀ.ਡੀ.ਓ. ਦਫ਼ਤਰ ਕਲਾਨੌਰ ਵਿਚੋਂ ਇਸ ਲ‌ਈ ਕੱਢਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਅਤੇ ਪੰਚਾਇਤੀ ਚੋਣਾਂ ਲੜਨ ਦਾ ਚਾਹਵਾਨ ਸੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸੰਸਦ ਮੈਂਬਰ, ਜਨਰਲ ਸਕੱਤਰ ਇੰਚਾਰਜ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਧੱਕੇ ਮਾਰ ਕੇ, ਜਨਤਾ ਨੂੰ ਜ਼ਲੀਲ ਕਰਕੇ ਅਤੇ ਗੁੰਡਾਗਰਦੀ ਨਾਲ ਚੌਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਇਹ ਲੋਕਤੰਤਰ ਦੇ ਵਿਰੁੱਧ ਹੈ ਤੇ ਇਸ ਗੁੰਡਾਗਰਦੀ ਕਰਨ ਕਰਕੇ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਹਿ ਉਤੇ ਗੁੰਡਾਗਰਦੀ ਦਾ ਮੈਦਾਨ ਬਣ ਚੁੱਕਾ ਹੈ। ਬੀ.ਡੀ.ਓ. ਦਫ਼ਤਰ ਵਿਚੋਂ ਆਮ ਆਦਮੀ ਪਾਰਟੀ ਦੇ ਗੁੰਡਿਆਂ ਵਲੋਂ ਧੱਕੇ ਮਾਰ ਕੇ ਬਾਹਰ ਕੱਢਣ ਵਾਲੇ ਬਜ਼ੁਰਗ ਦਾ ਕੀ ਕਸੂਰ ਸੀ? ਡੀ.ਜੀ.ਪੀ. ਪੰਜਾਬ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਮਨਾਂ ਵਿਚੋਂ ਡਰ ਦੀ ਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ ਤੇ ਲੋਕਤੰਤਰ ਦਾ ਜੋ ਜਨਾਜ਼ਾ ਸੱਤਾਧਾਰੀ ਪਾਰਟੀ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਹਿ ਉਤੇ ਕੱਢ ਰਹੀ ਹੈ, ਉਸ ਤੋਂ ਜਨਤਾ ਨੂੰ ਨਿਜਾਤ ਮਿਲ ਸਕੇ । ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ