JALANDHAR WEATHER

ਕਾਂਗਰਸੀ ਉਮੀਦਵਾਰ ਬੀ.ਐਲ.ਸੈਣੀ ਨੂੰ ਲੋਕਾਂ ਦਾ ਮਿਲਿਆ ਸਮਰਥਨ , ਕਈ ਲੋਕ ਕਾਂਗਰਸ 'ਚ ਹੋਏ ਸ਼ਾਮਿਲ

ਰਾਦੌਰ (ਹਰਿਆਣਾ), 30 ਸਤੰਬਰ - ਰਾਦੌਰ ਦੀ ਪੰਜਾਬੀ ਧਰਮਸ਼ਾਲਾ ਵਿਖੇ ਕਾਂਗਰਸੀ ਉਮੀਦਵਾਰ ਡਾ: ਬੀ.ਐਲ.ਸੈਣੀ ਦੇ ਹੱਕ 'ਚ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਹੋਰ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ 'ਚ ਪੁੱਜਣ 'ਤੇ ਵਿਧਾਇਕ ਡਾ: ਬੀ.ਐੱਲ.ਸੈਣੀ ਅਤੇ ਸਾਬਕਾ ਮੰਤਰੀ ਕਰਨਦੇਵ ਕੰਬੋਜ ਦਾ ਪੰਜਾਬੀ ਭਾਈਚਾਰੇ ਵਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਬੀ.ਐੱਲ.ਸੈਣੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਮੌਕੇ ਡਾ: ਬੀ.ਐਲ.ਸੈਣੀ ਨੇ ਕਿਹਾ ਕਿ ਅੱਜ ਪੰਜਾਬੀ ਭਾਈਚਾਰੇ ਵਲੋਂ ਮਿਲ ਰਹੇ ਸਮਰਥਨ ਨੇ ਉਨ੍ਹਾਂ ਨੂੰ ਚੋਣਾਂ ਵਿਚ ਹੋਰ ਬਲ ਦਿੱਤਾ ਹੈ | ਇਸ ਦੌਰਾਨ ਕਈ ਲੋਕਾਂ ਨੇ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਵਿਸ਼ਵਾਸ ਪ੍ਰਗਟਾਇਆ ਹੈ, ਜਿਨ੍ਹਾਂ ਨੂੰ ਕਾਂਗਰਸ 'ਚ ਸਨਮਾਨਿਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ