JALANDHAR WEATHER

ਨਸ਼ਾ ਤਸਕਰੀ ਕਰਨ ਦੇ ਮਾਮਲੇ ’ਚ ਗ੍ਰੀਨ ਲੈਂਡ ਵਿਖੇ ਪੁਲਿਸ ਵਲੋਂ ਕੋਠੀ ਕੀਤੀ ਫ਼ਰੀਜ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ)- ਸਰਕਾਰ ਵਲੋਂ ਨਸ਼ਾ ਤਸਕਰਾ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅੱਜ ਫਗਵਾੜਾ ਪੁਲਿਸ ਵਲੋਂ ਇਥੋਂ ਦੇ ਗ੍ਰੀਨ ਲੈਂਡ ਵਿਖੇ ਇਕ ਪ੍ਰੋਪਰਟੀ ਨੂੰ ਫ਼ਰੀਜ਼ ਕਰ ਦਿੱਤਾ ਹੈ। ਪ੍ਰੋਪਰਟੀ ਨੂੰ ਫ਼ਰੀਜ਼ ਕਰਨ ਲਈ ਅੱਜ ਐਸ.ਪੀ. ਰੁਪਿੰਦਰ ਕੌਰ ਭੱਟੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਕੋਠੀ ਦੇ ਬਾਹਰ ਪੋਸਟਰ ਲਗਾ ਕੇ ਇਸ ਨੂੰ ਫ਼ਰੀਜ਼ ਕਰਵਾਇਆ। ਐਸ.ਪੀ ਨੇ ਦੱਸਿਆ ਕਿ 19 ਅਪ੍ਰੈਲ ਨੂੰ ਥਾਣਾ ਸਤਨਾਮਪੁਰਾ ਵਿਖੇ ਰਾਮਪਾਲ ਪੁੱਤਰ ਲੇਟ ਰਮੇਸ਼ ਕੁਮਾਰ ਵਾਸੀ ਲਾਮਿਆ ਸਰਾਫ਼ਾ ਬਾਜ਼ਾਰ ਤੇ ਮੀਨਾ ਸੈਣੀ ਪਤਨੀ ਵਿਜੈ ਕੁਮਾਰ ਵਾਸੀ ਸੁਭਾਸ਼ ਨਗਰ ਖਿਲਾਫ਼ ਧਾਰਾ 18 (ਸੀ), 21-61-85 ਐਨ.ਡੀ.ਪੀ. ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ ਸੀ ਤੇ ਇਸ ਤਹਿਤ ਕਪੀਟੈਂਟ ਅਥਾਰਿਟੀ ਦਿੱਲੀ ਦੇ ਹੁਕਮਾਂ ’ਤੇ ਜ਼ਬਤ ਕਰਕੇ ਫ਼ਰੀਜ਼ ਕਰ ਦਿੱਤਾ ਹੈ, ਜਿਸ ਨੂੰ ਇਹ ਖਰੀਦ ਤੇ ਵੇਚ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਕੋਠੀ ਦੀ ਕੀਮਤ 30 ਲੱਖ 12 ਹਜ਼ਾਰ 500 ਰੁਪਏ ਹੈ। ਉਨ੍ਹਾਂ ਨਸ਼ਾ ਤਸਕਰਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੈਰ ਕਾਨੂੰਨੀ ਧੰਦਾ ਕਰਕੇ ਅਜਿਹੀਆਂ ਪ੍ਰੋਪਰਟੀਆਂ ਬਣਾਉਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ