JALANDHAR WEATHER

ਟਾਟਾ, ਮੋਰੱਕੋ ਰੱਖਿਆ ਬਲਾਂ ਨੇ ਵ੍ਹੀਲਡ ਆਰਮਰਡ ਪਲੇਟਫਾਰਮ ਦੇ ਸਥਾਨਕ ਉਤਪਾਦਨ ਲਈ ਸਮਝੌਤੇ 'ਤੇ ਕੀਤੇ ਹਸਤਾਖ਼ਰ

ਨਵੀਂ ਦਿੱਲੀ, 30 ਸਤੰਬਰ (ਏ.ਐਨ.ਆਈ.): 'ਮੇਕ ਇਨ ਇੰਡੀਆ' ਪਹਿਲਕਦਮੀ ਲਈ ਇਕ ਵੱਡੀ ਸਫਲਤਾ ਵਿਚ, ਕਿੰਗਡਮ ਆਫ ਮੋਰੱਕੋ ਦੀ ਰਾਇਲ ਆਰਮਡ ਫੋਰਸਿਜ਼ ਅਤੇ ਟਾਟਾ ਐਡਵਾਂਸਡ ਸਿਸਟਮਜ਼ ਨੇ ਵ੍ਹੀਲਡ ਆਰਮਡ ਪਲੇਟਫਾਰਮ ਦੇ ਸਥਾਨਕ ਉਤਪਾਦਨ ਲਈ ਇਕ ਸੌਦੇ 'ਤੇ ਹਸਤਾਖ਼ਰ ਕੀਤੇ। ਟਾਟਾ ਐਡਵਾਂਸਡ ਸਿਸਟਮਜ਼ (ਟਾਟਾ ਏਰੋਸਪੇਸ ਐਂਡ ਡਿਫੈਂਸ) ਦੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ, ਕਿ ਮੋਰੱਕੋ ਦੀ ਰਾਇਲ ਆਰਮਡ ਫੋਰਸਿਜ਼ ਅਤੇ ਟਾਟਾ ਐਡਵਾਂਸਡ ਸਿਸਟਮਜ਼ ਨੇ ਪਹੀਏ ਵਾਲੇ ਆਰਮਰਡ ਪਲੇਟਫਾਰਮ ਦੇ ਸਥਾਨਕ ਉਤਪਾਦਨ ਲਈ ਸੌਦੇ 'ਤੇ ਹਸਤਾਖ਼ਰ ਕੀਤੇ ਹਨ। ਇਕਰਾਰਨਾਮੇ ਦੇ ਅਨੁਸਾਰ, ਤਿੰਨ ਸਾਲਾਂ ਦੀ ਮਿਆਦ ਵਿਚ ਮੋਰੱਕੋ ਦੀਆਂ ਫੌਜਾਂ ਨੂੰ ਵਾਹਨਾਂ ਦੀ ਸਪਲਾਈ ਕੀਤੀ ਜਾਵੇਗੀ। ਇਹ ਦੇਸ਼ ਦੇ ਅੰਦਰ ਅਤੇ ਬਾਹਰ, ਭਾਰਤ ਵਿਚ ਬਣੇ ਬਖਤਰਬੰਦ ਵਾਹਨਾਂ ਲਈ ਸਭ ਤੋਂ ਵੱਡਾ ਠੇਕਾ ਹੋਵੇਗਾ। ਭਾਰਤੀ ਅਰਧ ਸੈਨਿਕ ਬਲਾਂ ਨੇ ਵੀ ਸਵਦੇਸ਼ੀ ਬਖਤਰਬੰਦ ਵਾਹਨਾਂ ਦੇ ਆਰਡਰ ਦਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ