JALANDHAR WEATHER

ਨਵਾਂ ਪਿੰਡ ਰੱਤੇਵਾਲ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ

ਬਲਾਚੌਰ, 30 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ ਬਲਾਕ ਦੇ ਪਿੰਡ ਨਵਾਂ ਪਿੰਡ ਰੱਤੇਵਾਲ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਬਿਮਲਾ ਦੇਵੀ ਪਤਨੀ ਰਾਮ ਨਾਥ ਨਾਥੀ ਨੂੰ ਸਰਪੰਚ ਬਣਾਇਆ ਗਿਆ ਅਤੇ ਬਹਾਦੁਰ ਪਾਲ, ਦਿਨੇਸ਼ ਕੁਮਾਰ ਬਾਂਠ, ਪਰਮਿੰਦਰ ਕੁਮਾਰ, ਪੂਜਾ ਰਾਣੀ ਅਤੇ ਜਯੋਤੀ ਨੂੰ ਪੰਚ ਚੁਣਿਆ ਗਿਆ। ਸੇਵਾ ਮੁਕਤ ਆਈ. ਪੀ. ਐਸ. ਅਧਿਕਾਰੀ ਅਸ਼ੋਕ ਬਾਂਠ ਅਤੇ ਸਮਾਜ ਸੇਵੀ ਸ਼ੁਭਾਸ਼ ਬਾਂਠ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਸੁਭਾਗਾ ਮੌਕਾ ਮਿਲਿਆ ਹੈ ਕਿ 15 ਸਾਲਾਂ ਬਾਅਦ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਅਹਿਦ ਕੀਤਾ ਕਿ ਭਵਿੱਖ ਵਿਚ ਇਹ ਰਿਵਾਇਤ ਬਰਕਰਾਰ ਰੱਖੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ