JALANDHAR WEATHER

ਪਿੰਡ ਬਾਗੜੀਆਂ ਵਿਚ ਸਰਬਸੰਮਤੀ ਨਾਲ ਪੰਚਾਇਤੀ ਚੋਣ ਹੋਈ

ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ)- ਪਿੰਡ ਬਾਗੜੀਆਂ ਵਿਚ ਸਰਬ ਸੰਮਤੀ ਨਾਲ ਪੰਚਾਇਤ ਚੋਣ ਹੋਈ। ਇਸ ਮੌਕੇ ਪਿੰਡ ਦੇ ਪਤਵੰਤਿਆਂ ਅਤੇ ਮੋਹਤਬਾਰਾਂ ਲੋਕਾਂ ਵਲੋਂ ਸਰਬ ਸੰਮਤੀ ਨਾਲ ਪਿੰਡ ਬਾਗੜੀਆਂ ਦੇ ਸਰਪੰਚ ਚਰਨਜੀਤ ਸਿੰਘ ਤੇ ਸੁਖਵਿੰਦਰ ਸਿੰਘ ਬਾਗੜੀਆਂ ਨੂੰ ਚੁਣਿਆ ਗਿਆ । ਇਸ ਤੋਂ ਇਲਾਵਾ ਢਾਈ ਸਾਲ ਉਪਰੰਤ ਸੁਖਵਿੰਦਰ ਸਿੰਘ ਬਾਗੜੀਆਂ ਨੂੰ ਸਰਪੰਚੀ ਲਈ ਚੁਣਿਆ ਗਿਆ । ਜ਼ਿਕਰਯੋਗ ਹੈ ਕਿ ਢਾਈ ਢਾਈ ਸਾਲ ਦੋਵੇਂ ਸਰਪੰਚ ਸਰਪੰਚੀ ਕਰਨਗੇ । ਇਸ ਮੌਕੇ ਗੁਰਮੀਤ ਸਿੰਘ, ਕਰਮਜੀਤ ਸਿੰਘ, ਦਿਲਦੀਪ ਸਿੰਘ, ਬਲਵਿੰਦਰ ਸਿੰਘ, ਰੁਪਿੰਦਰ ਸਿੰਘ, ਮਲਕੀਤ ਸਿੰਘ ਤੇ ਚੀਨਾ ਮਸੀਹ ਮੈਂਬਰ ਪੰਚਾਇਤ ਚੁਣੇ ਗਏ । ਚੁਣੇ ਗਏ ਸਰਪੰਚ ਚਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਬਾਗੜੀਆਂ ਦੇ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਿੰਡ ਦੇ ਹਰੇਕ ਵਸਨੀਕ ਦਾ ਬਿਨਾਂ ਕਿਸੇ ਭੇਦ-ਭਾਵ ਦੇ ਆਧਾਰ ’ਤੇ ਕੰਮ ਕੀਤਾ ਜਾਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ