JALANDHAR WEATHER

ਚੂਰਾ ਪੋਸਤ ਲੈ ਕੇ ਆ ਰਿਹਾ ਇਕ ਕਾਬੂ

ਸਮਰਾਲਾ, 28 ਸਤੰਬਰ (ਗੋਪਾਲ ਸੋਫਤ) - ਸੀ.ਆਈ.ਏ. ਸਟਾਫ਼ ਖੰਨਾ ਨੇ ਇਕ ਸੰਯੁਕਤ ਅਭਿਆਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿਚ ਨਸ਼ਾ ਸਪਲਾਈ ਕਰਨ ਲਈ ਆ ਰਹੀ ਸੇਬਾਂ ਨਾਲ ਭਰੀ ਜੀਪ ਵਿਚੋਂ 2 ਕੁਇੰਟਲ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਹਿਮਾਚਲ ਵਜੋਂ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਖੰਨਾ ਦੀ ਟੀਮ ਅਤੇ ਸਮਰਾਲਾ ਪੁਲਿਸ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਅਸ਼ਵਨੀ ਗੋਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੈ, ਜਿਸ ਤਹਿਤ ਮਾਛੀਵਾੜਾ-ਸਮਰਾਲਾ ਰੋਡ ’ਤੇ ਪਿੰਡ ਊਰਨਾ ਨੇੜੇ ਨਾਕਾਬੰਦੀ ਕਰ ਪਿੱਕਅਪ ਜੀਪ ਨੂੰ ਰੋਕਿਆ, ਜਿਸ ਵਿਚ ਸੇਬ ਦੀਆਂ ਪੇਟੀਆਂ ਲੱਦੀਆਂ ਸਨ। ਜੀਪ ਦੀ ਤਲਾਸ਼ੀ ਦੌਰਾਨ ਸੇਬ ਦੀਆਂ ਪੇਟੀਆਂ ਦੇ ਹੇਠੋਂ 10 ਬੋਰੇ ਡੋਡਾ ਚੂਰਾ ਪੋਸਤ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਕਰੀਬ 1 ਕੁਇੰਟਲ 99 ਕਿਲੋ ਬਣਦਾ ਹੈ। ਇਸ ਜੀਪ ਦਾ ਚਾਲਕ ਮੁਹੰਮਦ ਅਲੀ ਚੰਬਾ (ਹਿਮਾਚਲ ਪ੍ਰਦੇਸ਼) ਤੋਂ ਇਹ ਨਸ਼ਾ ਸਪਲਾਈ ਲਈ ਲਿਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ