JALANDHAR WEATHER

ਅੱਤਵਾਦੀਆਂ ਨਾਲ ਮੁਕਾਬਲੇ ਵਿਚ 4 ਸੁਰੱਖਿਆ ਕਰਮੀ ਜ਼ਖ਼ਮੀ

ਸ੍ਰੀਨਗਰ, 28 ਸਤੰਬਰ- ਕਸ਼ਮੀਰ ਦੇ ਕੁਲਗਾਮ ਦੇ ਆਦਿਗਾਮ ਦੇਵਸਰ ਇਲਾਕੇ ’ਚ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਇਸ ਵਿਚ ਫੌਜ ਦੇ 3 ਜਵਾਨ ਅਤੇ ਕੁਲਗਾਮ ਦੇ ਏ.ਐਸ.ਪੀ. ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚਾਰਾਂ ਨੂੰ ਇਲਾਜ ਲਈ ਸ੍ਰੀਨਗਰ ਭੇਜ ਦਿੱਤਾ ਗਿਆ ਹੈ। ਇਲਾਕੇ ਵਿਚ ਦੋ-ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਅੱਜ ਸਵੇਰੇ ਐਕਸ ’ਤੇ ਇਕ ਪੋਸਟ ਰਾਹੀਂ ਮੁਕਾਬਲੇ ਦੀ ਜਾਣਕਾਰੀ ਦਿੱਤੀ ਸੀ। ਦੱਸਿਆ ਗਿਆ ਕਿ ਪੁਲਿਸ ਅਤੇ ਫੌਜ ਨੇ ਸਾਂਝੇ ਅਭਿਆਨ ਦੇ ਤਹਿਤ ਅਡੀਗਾਮ ’ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ