JALANDHAR WEATHER

ਪਿੰਡ ਸਿਆਲ ਦੀ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ

ਹੁਸੈਨਪੁਰ, (ਕਪੂਰਥਲਾ) 28 ਸਤੰਬਰ (ਤਰਲੋਚਨ ਸਿੰਘ ਸੋਢੀ)- ਬਲਾਕ ਕਪੂਰਥਲਾ ਦੇ ਪਿੰਡ ਸਿਆਲ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਿਆਲ ਦੀ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਹੋ ਗਈ। ਜਿਸ ਵਿਚ ਸਰਪੰਚ ਡਾ. ਸਰਦੂਲ ਸਿੰਘ, ਪੰਚ ਗਿਆਨ ਸਿੰਘ, ਪੰਚ ਜਗਜੀਤ ਸਿੰਘ, ਪੰਚ ਰੁਪਿੰਦਰ ਕੌਰ, ਪੰਚ ਬਲਜੀਤ ਕੌਰ ਅਤੇ ਪੰਚ ਰਮਜਾਨ ਅਲੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਦੌਰਾਨ ਨਵ ਨਿਯੁਕਤ ਡਾ. ਸਰਦੂਲ ਸਿੰਘ ਨੇ ਸਮੂਹ ਪਿੰਡ ਵਾਸੀਆਂ ਅਤੇ ਸਾਬਕਾ ਸਰਪੰਚ ਅਜੀਤ ਸਿੰਘ, ਪੰਚਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਆਗੂਆਂ ਨੇ ਸਾਂਝੇ ਤੌਰ ’ਤੇ ਉਪਰਾਲਾ ਕਰਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਿਆਲ ਦੀ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰਕੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਪੂਰੀ ਦ੍ਰਿੜਤਾ ਨਾਲ ਨਿਭਾਵਾਂਗਾ। ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਹੋਣ ਕਰਕੇ ਇਲਾਕੇ ਭਰ ਵਿਚ ਪਿੰਡ ਸਿਆਲ ਨੇ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ