JALANDHAR WEATHER

ਭਾਜਪਾ ਜੰਮੂ ਕਸ਼ਮੀਰ ਵਿਚ ਪੂਰਨ ਬਹੁਮਤ ਨਾਲ ਪਹਿਲੀ ਵਾਰ ਬਣਾਏਗੀ ਸਰਕਾਰ- ਪ੍ਰਧਾਨ ਮੰਤਰੀ

ਸ੍ਰੀਨਗਰ, 28 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣ ਪ੍ਰਚਾਰ ਲਈ ਜੰਮੂ ਪਹੁੰਚੇ। ਐਮ.ਏ. ਸਟੇਡੀਅਮ ਵਿਚ ਵਿਜੇ ਸੰਕਲਪ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤੈਅ ਹੈ ਕਿ ਭਾਜਪਾ ਜੰਮੂ-ਕਸ਼ਮੀਰ ਵਿਚ ਪੂਰਨ ਬਹੁਮਤ ਨਾਲ ਪਹਿਲੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਚੋਣ ’ਚ ਜੰਮੂ-ਕਸ਼ਮੀਰ ਇਕ ਨਵਾਂ ਅਧਿਆਏ ਲਿਖਣ ਜਾ ਰਿਹਾ ਹੈ। ਚੋਣ ਨਤੀਜੇ 8 ਅਕਤੂਬਰ ਨੂੰ ਨਵਰਾਤਰੀ ਦੌਰਾਨ ਆਉਣਗੇ। ਵਿਜਯਾਦਸ਼ਮੀ 12 ਅਕਤੂਬਰ ਨੂੰ ਹੈ। ਇਸ ਵਾਰ ਵਿਜਯਾਦਸ਼ਮੀ ਸਾਡੇ ਸਾਰਿਆਂ ਲਈ ਸ਼ੁਭ ਸ਼ੁਰੂਆਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਹਾਕਿਆਂ ਵਿਚ, ਇੱਥੇ ਸਿਰਫ਼ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਦੇ ਨੇਤਾ ਅਤੇ ਪਰਿਵਾਰ ਹੀ ਵਧੇ ਹਨ। ਯਾਦ ਕਰੋ ਉਹ ਸਮਾਂ ਜਦੋਂ ਸਰਹੱਦ ਪਾਰੋਂ ਹਰ ਰੋਜ਼ ਗੋਲੀਆਂ ਦੀ ਵਰਖਾ ਹੁੰਦੀ ਸੀ। ਉਥੋਂ ਗੋਲੀਆਂ ਚਲਾਈਆਂ ਗਈਆਂ ਅਤੇ ਕਾਂਗਰਸੀ ਲੋਕਾਂ ਨੇ ਚਿੱਟੇ ਝੰਡੇ ਦਿਖਾਏ। ਜਦੋਂ ਭਾਜਪਾ ਸਰਕਾਰ ਨੇ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦਿੱਤਾ ਤਾਂ ਦੂਜੇ ਪਾਸੇ ਲੋਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਅੱਜ 28 ਸਤੰਬਰ ਹੈ, 2016 ਦੀ ਇਸ ਰਾਤ ਨੂੰ ਸਰਜੀਕਲ ਸਟਰਾਈਕ ਹੋਈ ਸੀ। ਭਾਰਤ ਨੇ ਦੁਨੀਆ ਨੂੰ ਦੱਸਿਆ ਸੀ ਕਿ ਇਹ ਨਵਾਂ ਭਾਰਤ ਹੈ ਤੇ ਘਰ ਵਿਚ ਵੜ ਕੇ ਮਾਰ ਦਿੰਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ