JALANDHAR WEATHER

ਹਰੀਨੀ ਅਮਰਸੂਰੀਆ ਬਣੀ ਸ੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ

ਕੋਲੰਬੋ, 23 ਸਤੰਬਰ- ਹਰੀਨੀ ਅਮਰਸੂਰੀਆ ਨੂੰ ਸ੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਸਾਲ 2000 ਵਿਚ ਸਿਰੀਮਾਵੋ ਬੰਦਰਨਾਇਕ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਮਹਿਲਾ ਨੇਤਾ ਬਣ ਗਈ ਹੈ। ਨੈਸ਼ਨਲ ਪੀਪਲਜ਼ ਪਾਵਰ ਦੇ ਨੇਤਾ ਅਮਰਸੂਰੀਆ, ਨੂੰ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨੇ ਸਹੁੰ ਚੁਕਾਈ। ਦਿਸਾਨਾਇਕ ਨੇ ਆਪਣੇ ਸਮੇਤ ਚਾਰ ਮੈਂਬਰਾਂ ਦੀ ਕੈਬਨਿਟ ਨਿਯੁਕਤ ਕੀਤੀ ਹੈ। ਅਮਰਸੂਰੀਆ ਨੂੰ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਅਤੇ ਤਕਨਾਲੋਜੀ, ਸਿਹਤ ਅਤੇ ਨਿਵੇਸ਼ ਮੰਤਰਾਲਿਆਂ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਧਨੇ ਦੀ ਥਾਂ ਇਹ ਜ਼ਿੰਮੇਵਾਰੀ ਲਈ ਹੈ। ਦਿਨੇਸ਼ ਗੁਣਵਰਧਨੇ ਨੇ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ