JALANDHAR WEATHER

ਸ਼ਤਰੰਜ ਓਲੰਪੀਆਡ: ਦੋਹਰੇ ਸੋਨ ਤਗਮਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਅਮਿਤਾਭ ਬੱਚਨ ਨੇ ਦਿੱਤੀ ਵਧਾਈ

ਮਹਾਰਾਸ਼ਟਰ, 24 ਸਤੰਬਰ- ਅਮਿਤਾਭ ਬੱਚਨ ਨੇ ਹਾਲ ਹੀ ਵਿਚ ਸਮਾਪਤ ਹੋਏ ਸ਼ਤਰੰਜ ਓਲੰਪੀਆਡ ਵਿਚ ਭਾਰਤੀ ਟੀਮ ਦੇ ਇਤਿਹਾਸਕ ਦੋਹਰੇ ਸੋਨ ਤਗਮੇ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇੰਸਟਾਗ੍ਰਾਮ ’ਤੇ ਉਨ੍ਹਾਂ ਨੇ ਭਾਰਤ ਦੇ ਪੁਰਸ਼ ਅਤੇ ਮਹਿਲਾ ਸ਼ਤਰੰਜ ਟੀਮਾਂ ਦੀਆਂ ਤਸਵੀਰਾਂ ਦੀ ਵਾਲੀ ਇਕ ਵੀਡੀਓ ਸਾਂਝਾ ਕੀਤੀ ਹੈ। ਵੀਡੀਓ ਦੇ ਨਾਲ, ਉਨ੍ਹਾਂ ਹਿੰਦੀ ਵਿਚ ਲਿਖਿਆ ਕਿ ਸ਼ਤਰੰਜ ਓਲੰਪੀਆਡ ਵਿਚ ਭਾਰਤ ਦੀ ਸ਼ਾਨਦਾਰ ਜਿੱਤ! ਪੂਰਾ ਦੇਸ਼ ਸ਼ਤਰੰਜ ਖਿਡਾਰੀਆਂ ਦੀਆਂ ਪ੍ਰਾਪਤੀਆਂ ਲਈ ਧੰਨਵਾਦੀ ਹੈ। ਮਾਣ ਨਾਲ ਛਾਤੀ ਚੌੜੀ ਹੋ ਗਈ ਹੈ, ਉਨ੍ਹਾਂ ਨੇ ਤਿਰੰਗਾ ਲਹਿਰਾਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਸਮਾਪਤ ਹੋਏ ਸ਼ਤਰੰਜ ਓਲੰਪੀਆਡ ਵਿਚ, ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਆਪੋ-ਆਪਣੇ ਵਰਗਾਂ ਵਿਚ ਸੋਨ ਤਗਮੇ ਜਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ