JALANDHAR WEATHER

ਭਲਕੇ ਹੋਵੇਗੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਖਰ ਕੌਂਸਲ ਦੀ ਬੈਠਕ

ਮੁੰਬਈ, 24 ਸਤੰਬਰ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਖਰ ਕੌਂਸਲ ਦੀ ਬੈਠਕ ਬੁੱਧਵਾਰ ਨੂੰ ਹੋਵੇਗੀ। ਇਸ ਦੌਰਾਨ ਬੋਰਡ ਦੇ ਕੰਮਕਾਜ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਸਕੱਤਰ ਜੈ ਸ਼ਾਹ ਦੀ ਥਾਂ ਨਵੇਂ ਸਕੱਤਰ ਦੀ ਨਿਯੁਕਤੀ ਏਜੰਡੇ ਵਿਚ ਸ਼ਾਮਿਲ ਨਹੀਂ ਹੈ। ਪੰਜ ਦਿਨਾਂ ਬਾਅਦ ਬੈਂਗਲੁਰੂ ਵਿਚ ਹੋਣ ਵਾਲੀ ਬੋਰਡ ਦੀ 93ਵੀਂ ਸਾਲਾਨਾ ਆਮ ਮੀਟਿੰਗ ਤੋਂ ਪਹਿਲਾਂ ਇਹ ਸਿਖਰ ਕੌਂਸਲ ਦੀ ਆਖ਼ਰੀ ਮੀਟਿੰਗ ਹੋਵੇਗੀ। ਜੈ ਸ਼ਾਹ ਦੇ ਆਈ.ਸੀ.ਸੀ. ਚੇਅਰਮੈਨ ਚੁਣੇ ਜਾਣ ਤੋਂ ਬਾਅਦ ਅਜੇ ਤੱਕ ਨਵੇਂ ਸਕੱਤਰ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਹਾਲਾਂਕਿ, ਉਹ ਆਗਾਮੀ ਏ.ਜੀ.ਐਮ. ਦੌਰਾਨ ਬੀ.ਸੀ.ਸੀ.ਆਈ. ਸਕੱਤਰ ਵਜੋਂ ਆਪਣੀ ਮੌਜੂਦਾ ਭੂਮਿਕਾ ਤੋਂ ਅਸਤੀਫ਼ਾ ਨਹੀਂ ਦੇਣਗੇ, ਕਿਉਂਕਿ ਉਹ 1 ਦਸੰਬਰ ਤੋਂ ਆਈ.ਸੀ.ਸੀ. ਵਿਚ ਆਪਣਾ ਨਵਾਂ ਅਹੁਦਾ ਸੰਭਾਲਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ