JALANDHAR WEATHER

ਭੁਲੱਥ ਤੋ ਚੰਡੀਗੜ੍ਹ ਨੂੰ ਚੱਲਦੀ ਪੀ.ਆਰ.ਟੀ.ਸੀ. ਦੀ ਬੱਸ ਚੋਂ ਬੈਟਰੀਆਂ ਚੋਰੀ

 ਭੂਲੱਥ, 24 ਸਤੰਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਤੋਂ ਸਵੇਰੇ 6.30 ਵਜੇ ਚੰਡੀਗੜ੍ਹ ਨੂੰ ਚੱਲਦੀ ਪੀ.ਆਰ.ਟੀ.ਸੀ. ਬੱਸ ਵਿਚੋਂ ਰਾਤ ਸਮੇਂ ਚੋਰਾ ਵਲੋਂ ਦੋ ਬੈਟਰੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀ.ਆਰ.ਟੀ.ਸੀ. ਦੀ ਬੱਸ ਦੇ ਡਰਾਈਵਰ ਸਨੀ ਕੁਮਾਰ ਤੇ ਕੰਡਕਟਰ ਅਮਾਨੀਅਲ ਮਸੀਹ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਚੰਡੀਗੜ੍ਹ ਤੋਂ ਵਾਪਸੀ 'ਤੇ ਭੁਲੱਥ ਸ਼ਾਮ 7 ਵਜੇ ਬੱਸ ਖੜੀ ਕਰ ਦਿੱਤੀ ਜਾਂਦੀ ਹੈ। ਅੱਜ ਜਦੋਂ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਣ ਸਮੇਂ ਬਸ ਸਟਾਰਟ ਕਰਨ ਲੱਗੇ ਤਾਂ ਪਤਾ ਲੱਗਾ ਕਿ ਬੱਸ ਵਿਚੋਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ। ਇਸ ਘਟਨਾ ਦੀ ਇਤਲਾਹ ਥਾਣਾ ਭੁਲੱਥ ਵਿਖੇ ਦੇ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ