JALANDHAR WEATHER

ਟੁੱਟੇ ਭਰੋਸੇ ਅਤੇ ਹਾਰੇ ਹੋਏ ਦਿਲ ਨਾਲ ਨੌਜਵਾਨ ਤਸ਼ੱਦਦ ਦਾ ਸਫ਼ਰ ਕਰਨ ਲਈ ਹਨ ਮਜਬੂਰ- ਰਾਹੁਲ ਗਾਂਧੀ

ਨਵੀਂ ਦਿੱਲੀ, 24 ਸਤੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਹਾਲ ਹੀ ’ਚ ਅਮਰੀਕਾ ਦੇ ਦੌਰੇ ਤੋਂ ਪਰਤੇ ਹਨ। ਜਿਸ ਤੋਂ ਬਾਅਦ ਉਹ ਹਰਿਆਣਾ ਦੇ ਕਰਨਾਲ ਦੇ ਪਿੰਡ ਘੋਗੜੀਪੁਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਅਮਰੀਕਾ ’ਚ ਰਹਿ ਰਹੇ ਅਮਿਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜੋ ਉਥੇ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ। ਹੁਣ ਰਾਹੁਲ ਗਾਂਧੀ ਨੇ ਟਵਿੱਟਰ ’ਤੇ ਹਰਿਆਣਾ ਸਰਕਾਰ ’ਤੇ ਵਿਅੰਗ ਕੱਸਦੇ ਹੋਏ ਇਕ ਟਵੀਟ ਸਾਂਝਾ ਕੀਤਾ ਹੈ ਕਿ ਵੱਡੀ ਗਿਣਤੀ ’ਚ ਨੌਜਵਾਨ ਬਿਹਤਰ ਰੁਜ਼ਗਾਰ ਅਤੇ ਮੌਕਿਆਂ ਦੀ ਭਾਲ ’ਚ ਵਿਦੇਸ਼ਾਂ ਵੱਲ ਜਾ ਰਹੇ ਹਨ। ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਾਰਨ ਇਹ ਸਥਿਤੀ ਹੋਰ ਗੰਭੀਰ ਹੋ ਗਈ ਹੈ। ਬੇਰੁਜ਼ਗਾਰੀ ਦੀ ਇਸ ਬਿਮਾਰੀ ਨੇ ਲੱਖਾਂ ਪਰਿਵਾਰਾਂ ਨੂੰ ਆਪਣੇ ਚਹੇਤਿਆਂ ਤੋਂ ਦੂਰ ਕਰ ਦਿੱਤਾ ਹੈ, ਜਿਸ ਕਾਰਨ ਨੌਜਵਾਨ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਦੁਖੀ ਹਨ। ਉਨ੍ਹਾਂ ਅੱਗੇ ਲਿਖਿਆ ਕਿ ਟੁੱਟੇ ਭਰੋਸੇ ਅਤੇ ਹਾਰੇ ਹੋਏ ਦਿਲ ਨਾਲ ਨੌਜਵਾਨ ਤਸ਼ੱਦਦ ਦਾ ਸਫ਼ਰ ਕਰਨ ਲਈ ਮਜਬੂਰ ਹਨ। ਆਪਣੇ ਘਰਾਂ ਤੋਂ ਵਿਛੜੇ ਇਨ੍ਹਾਂ ਪਰਵਾਸੀ ਪੰਛੀਆਂ ਨੂੰ ਜੇਕਰ ਆਪਣੇ ਦੇਸ਼ ਵਿਚ, ਆਪਣੇ ਹੀ ਲੋਕਾਂ ਵਿਚ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਮਿਲ ਜਾਵੇ, ਉਹ ਕਦੇ ਵੀ ਆਪਣਾ ਵਤਨ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਸਾਡਾ ਸੰਕਲਪ ਹੈ ਕਿ ਕਾਂਗਰਸ ਦੀ ਸਰਕਾਰ ਬਣਦੇ ਹੀ ਅਸੀਂ ਹਰਿਆਣਾ ਵਿਚ ਅਜਿਹੀ ਵਿਵਸਥਾ ਬਣਾਵਾਂਗੇ, ਜਿਸ ਵਿਚ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਆਪਣੇ ਚਹੇਤਿਆਂ ਤੋਂ ਦੂਰ ਨਹੀਂ ਰਹਿਣਾ ਪਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ