JALANDHAR WEATHER

ਜੇਕਰ ਚੋਣ ਹਾਰ ਗਿਆ ਤਾਂ ਦੁਬਾਰਾ ਚੋਣ ਨਹੀਂ ਲੜਾਂਗਾ - ਟਰੰਪ

 ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਇਸ ਵਾਰ 5 ਨਵੰਬਰ ਨੂੰ ਹੋਣ ਜਾ ਰਹੀ ਚੋਣ ਵਿਚ ਹਾਰ ਜਾਂਦੇ ਹਨ ਤਾਂ ਉਹ ਚੌਥੀ ਵਾਰ ਦੁਬਾਰਾ ਰਾਸ਼ਟਰਪਤੀ ਦੇ ਅਹੁੁਦੇ ਲਈ ਚੋਣ ਨਹੀਂ ਲੜਣਗੇ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁੁਦੇ ਲਈ ਉਮੀਦਵਾਰ 78 ਸਾਲਾ ਟਰੰਪ ਨੇ ਇਹ ਐਲਾਨ ਇਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕੀਤਾ। ਵਰਨਣਯੋਗ ਹੈ ਕਿ ਹੁਣ ਤੱਕ ਜਿੰਨੇ ਵੀ ਸਰਵੇ ਕੀਤੇ ਗਏ ਹਨ, ਉਨਾਂ ਵਿਚ ਪਤਾ ਲੱਗਾ ਹੈ ਕਿ ਟਰੰਪ ਨੂੰ ਡੈਮੋਕਰੈਕਟਕ ਉਮੀਦਵਾਰ ਕਮਲਾ ਹੈਰਿਸ ਨਾਲ ਸਖ਼ਤ ਮੁਕਾਬਲਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ