10 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ
ਸੜੋਆ, 8 ਅਗਸਤ (ਹਰਮੇਲ ਸਿੰਘ ਸਹੂੰਗੜਾ)-ਇਥੋਂ ਦੇ ਚੌਕੀ ਇੰਚਾਰਜ ਸੜੋਆ ਸਤਨਾਮ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸੰਬੰਧ ਵਿਚ ਸੜੋਆ ਤੋਂ ਕੁੱਕੜ ਮਜਾਰੇ ਵੱਲ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਦੀ ਗੱਡੀ ਕੱਚੇ ਰਸਤੇ ਵੱਲ ਨੂੰ ਤੇ ਇੱਟਾਂ ਦੇ ਭੱਠੇ ਵੱਲ ਨੂੰ ਗਏ ਤਾਂ ਇਕ ਔਰਤ ਮੇਨ ਰੋਡ ਕੁੱਕੜ ਮਜਾਰੇ ਦੀ ਸਾਈਡ ਤੋਂ ਸੜੋਆ ਵੱਲ ਨੂੰ ਪੈਦਲ ਆਉਂਦੀ ਦਿਖਾਈ ਦਿੱਤੀ। ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਈ ਅਤੇ ਆਪਣੇ ਖ਼ੱਬੇ ਹੱਥ ਨਾਲ ਇਕ ਮੋਮੀ ਲਿਫਾਫਾ ਕੱਢ ਕੇ ਸੜਕ ਉਤੇ ਸੁੱਟ ਕੇ ਆਪ ਕੱਚੇ ਰਸਤੇ ਖ਼ੱਬੇ ਪਾਸੇ ਵਾਲੀ ਸਾਈਡ ਨੂੰ ਤੇਜ਼ੀ ਨਾਲ ਮੁੜਨ ਲੱਗੀ ਤਾਂ ਪੁਲਿਸ ਨੇ ਕਾਬੂ ਕਰ ਲਈ। ਔਰਤ ਦਾ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸਰਬਜੀਤ ਕੌਰ ਉਰਫ ਪ੍ਰੀਤੀ ਪਤਨੀ ਸੋਰਬ ਵਾਸੀ ਦੋਨੋਵਾਲ ਖੁਰਦ ਥਾਣਾ ਗ਼ੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਤੇ ਕਾਬੂ ਕਰਕੇ ਜਦੋਂ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਲਿਆ।