ਸੜਕ ਹਾਦਸੇ ਵਿਚ 2 ਭਰਾਵਾਂ ਦੀ ਹੋਈ ਮੌਤ
ਹਰਿਆਣਾ, 13 ਅਗਸਤ (ਹਰਮੇਲ ਸਿੰਘ ਖੱਖ)- ਬੀਤੀ ਦੇਰ ਰਾਤ ਬੱਸ ਅੱਡਾ ਭੂੰਗਾ ਵਿਖੇ ਹੋਏ ਸੜਕ ਹਾਦਸੇ ਵਿਚ 2 ਭਰਾਵਾਂ ਦੀ ਮੌਤ ਹੋ ਗਈ, ਜਦਕਿ ਇਕ ਮਿ੍ਰਤਕ ਦਾ ਪੁੱਤਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਚਿੰਤਪੂਰਨੀ ਮੇਲੇ ਤੋਂ ਵਾਪਸ ਆਏ ਜਿੰਦਾ ਪੁੱਤਰ ਪਰਸਰਾਮ ਵਾਸੀ ਚੌਟਾਲਾ ਨੇ ਘਰ ਜਾਣ ਲਈ ਆਪਣੇ ਪੁੱਤਰ ਸੰਦੀਪ ਕੁਮਾਰ ਅਤੇ ਭਰਾ ਮੰਗਲ ਨੂੰ ਅੱਡਾ ਭੁੰਗਾ ’ਤੇ ਬੁਲਾਇਆ ਸੀ, ਜਦੋਂ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਨੂੰ ਜਾਣ ਲੱਗੇ ਤਾਂ ਅਣਪਛਾਤੇ ਵਾਹਨ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਵਿਚ ਜਿੰਦਾ ਤੇ ਮੰਗਲ (ਦੋਨੋਂ ਭਰਾ) ਦੀ ਮੌਤ ਹੋ ਗਈ ਤੇ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ। ਹਾਦਸੇ ਸੰਬੰਧੀ ਭੂੰਗਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।