ਬੈਡਮਿੰਟਨ ਵਰਲਡ ਫ਼ੈਡਰੇਸ਼ਨ ਨੇ ਭਾਰਤੀ ਪੈਰਾ ਬੈਡਮਿੰਟਨ ਖ਼ਿਡਾਰੀ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਕੀਤਾ ਮੁਅੱਤਲ
ਮਲੇਸ਼ੀਆ, 13 ਅਗਸਤ- ਬੈਡਮਿੰਟਨ ਵਰਲਡ ਫ਼ੈਡਰੇਸ਼ਨ ਨੇ ਭਾਰਤੀ ਪੈਰਾ-ਬੈਡਮਿੰਟਨ ਟੋਕੀਓ 2020 ਦੇ ਸੋਨ ਤਗਮਾ ਜੇਤੂ ਪ੍ਰਮੋਦ ਭਗਤ ਨੂੰ ਬੀ.ਡਬਲਯੂ.ਐਫ਼. ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਲਈ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ, ਜਿਸ ਵਿਚ 12 ਮਹੀਨਿਆਂ ਦੇ ਅੰਦਰ ਤਿੰਨ ਵਾਰ ਠਿਕਾਣਿਆਂ ਦੀ ਜਾਣਕਾਰੀ ਨਾ ਦੇਣਾ ਵੀ ਸ਼ਾਮਿਲ ਹੈ। ਫ਼ੈਡਰੇਸ਼ਨ ਵਲੋਂ ਟਵੀਟ ਕਰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਬੈਡਮਿੰਟਨ ਵਿਸ਼ਵ ਫ਼ੈਡਰੇਸ਼ਨ ਪੁਸ਼ਟੀ ਕਰਦਾ ਹੈ ਕਿ ਭਾਰਤ ਦੇ ਟੋਕੀਓ 2020 ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਦੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਹ ਪੈਰਿਸ 2024 ਪੈਰਾਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੇਗਾ।