ਪੀ.ਜੀ.ਆਈ. ਵਿਚ ਅੱਜ ਨਹੀਂ ਦੇਖੇ ਜਾਣਗੇ ਨਵੇਂ ਮਰੀਜ਼
ਚੰਡੀਗੜ੍ਹ, 13 ਅਗਸਤ- ਅੱਜ ਪੀ.ਜੀ.ਆਈ. ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 32, ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ 16 ਵਿਚ ਅੱਜ ਸਾਰੇ ਰੈਜ਼ੀਡੈਂਟ ਡਾਕਟਰ ਹੜ੍ਹਤਾਲ ’ਤੇ ਰਹਿਣਗੇ, ਜਿਸ ਕਾਰਨ ਓ.ਪੀ.ਡੀ. ਲਈ ਕੋਈ ਵੀ ਨਵੇਂ ਕਾਰਡ ਨਹੀਂ ਬਣਾਏ ਜਾਣਗੇ। ਜਾਣਕਾਰੀ ਅਨੁਸਾਰ ਜੇਕਰ ਕੋਈ ਮਰੀਜ਼ ਫਾਲੋਅੱਪ ਲਈ ਆਵੇਗਾ ਤਾਂ ਉਸ ਨੂੰ ਸੀਨੀਅਰ ਡਾਕਟਰਾਂ ਵਲੋਂ ਦੇਖਿਆ ਜਾਵੇਗਾ। ਹੜਤਾਲ ਕਰਨ ਵਾਲੇ ਰੈਜ਼ੀਡੈਂਟ ਡਾਕਟਰ ਕੋਲਕਾਤਾ ਵਿਚ ਵਾਪਰੀ ਘਟਨਾ ਦਾ ਵਿਰੋਧ ਕਰ ਰਹੇ ਹਨ, ਜਿਥੇ ਇਕ ਮੈਡੀਕਲ ਕਾਲਜ ਵਿਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਡਾਕਟਰਾਂ ਦੀ ਮੰਗ ਹੈ ਕਿ ਉਸ ਦੇ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ।