ਬੀ.ਐਸ. ਐਫ਼.ਵਲੋਂ ਹਿੰਦ ਪਾਕਿ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਢੇਰ
ਖਾਲੜਾ,13 ਅਗਸਤ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ਼.ਦੀ ਸਰਹੱਦੀ ਚੌਕੀ ਬੀ.ਓ.ਪੀ. ਖਾਲੜਾ ਬੈਰੀਅਰ ਵਿਖੇ ਤਾਇਨਾਤ ਜਵਾਨਾਂ ਵਲੋਂ 12 ਅਤੇ 13 ਅਗਸਤ ਦੀ ਦਰਮਿਆਨੀ ਰਾਤ ਨੂੰ ਇਕ ਪਾਕਿਸਤਾਨੀ ਘੁਸਪੈਠੀਆ ਢੇਰ ਕਰ ਦੇਣ ਦੀ ਖ਼ਬਰ ਹੈ। ਇਕੱਤਰ ਵੇਰਵਿਆਂ ਅਨੁਸਾਰ 12 ਅਤੇ 13 ਅਗਸਤ ਦੀ ਦਰਮਿਆਨੀ ਰਾਤ ਨੂੰ ਬੈਰੀਅਰ ਵਿਖੇ ਤਾਇਨਾਤ ਜਵਾਨਾਂ ਨੇ ਅੰਤਰਰਾਸ਼ਟਰੀ ਬੁਰਜੀ ਨੰਬਰ 135/ 18 ਦੇ ਸਾਹਮਣੇ ਪਾਕਿਸਤਾਨ ਵਲੋਂ ਇਕ ਘੁਸਪੈਠੀਆ ਆਉਂਦਿਆਂ ਵੇਖਿਆ, ਜਿਸ ਨੂੰ ਲਲਕਾਰਨ ’ਤੇ ਵੀ ਉਹ ਨਹੀਂ ਰੁਕਿਆ ਤਾਂ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ।