ਸ਼ੈਲਰ ਮਾਲਿਕਾਂ ਵਲੋਂ ਸਰਕਾਰੀ ਝੋਨੇ ਦੀ ਮਿਲਿੰਗ ਨਾ ਕਰਨ ਦਾ ਫੈਸਲਾ
ਸੰਗਰੂਰ, 12 ਸਤੰਬਰ (ਧੀਰਜ ਪਸ਼ੋਰੀਆ)-ਪੰਜਾਬ ਸਰਕਾਰ ਦੇ ਸ਼ੈਲਰ ਮਾਲਿਕਾਂ ਪ੍ਰਤੀ ਮਾੜੇ ਰਵੱਈਏ ਦੇ ਚੱਲਦਿਆਂ ਸ਼ੈਲਰ ਮਾਲਿਕਾਂ ਨੇ ਆ ਰਹੇ ਝੋਨੇ ਦੇ ਸੀਜ਼ਨ ਲਈ ਸਰਕਾਰੀ ਝੋਨੇ ਦੀ ਮਿਲਿੰਗ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਇਥੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਨਾਲ ਸੰਬੰਧਿਤ ਸ਼ੈਲਰ ਮਾਲਿਕਾਂ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਭਵਾਨੀਗੜ੍ਹ ਦੀ ਪ੍ਰਧਾਨਗੀ ਵਿਚ ਹੋਈ। ਇਸ ਦੌਰਾਨ ਇਹ ਫੈਸਲਾ ਹੋਇਆ ਕਿ ਕੋਈ ਵੀ ਸ਼ੈਲਰ ਮਾਲਿਕ ਪੋਰਟਲ ਉਤੇ ਕੋਈ ਵੀ ਦਸਤਾਵੇਜ਼ ਅਪਲੋਡ ਨਹੀਂ ਕਰੇਗਾ ਅਤੇ ਨਾ ਹੀ ਮਿਲਿੰਗ ਸੰਬੰਧੀ ਸਰਕਾਰ ਨਾਲ ਕੋਈ ਐਗਰੀਮੈਂਟ ਕਰੇਗਾ।