ਜਦੋਂ ਤੱਕ ਭਾਜਪਾ ਹੈ, ਦੇਸ਼ ਦੀ ਏਕਤਾ ਦੇ ਨਾਲ ਨਹੀਂ ਕਰ ਸਕਦਾ ਕੋਈ ਖਿਲਵਾੜ- ਅਮਿਤ ਸ਼ਾਹ
ਨਵੀਂ ਦਿੱਲੀ, 11 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਦੇਸ਼ ਵਿਰੋਧੀ ਗੱਲਾਂ ਕਰਨਾ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਖੜੇ ਹੋਣਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਚਾਹੇ ਜੰਮੂ ਕਸ਼ਮੀਰ ਵਿਚ ਜੇ.ਕੇ.ਐਨ.ਸੀ. ਦੇ ਦੇਸ਼ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਏਜੰਡੇ ਦਾ ਸਮਰਥਨ ਕਰਨਾ ਹੋਵੇ ਜਾਂ ਫ਼ਿਰ ਵਿਦੇਸ਼ੀ ਮੰਚਾਂ ’ਤੇ ਭਾਰਤ ਵਿਰੋਧੀ ਗੱਲਾਂ ਕਰਨੀਆਂ ਹੋਣ, ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਅਤੇ ਭਾਵਨਾ ਨੂੰ ਹਮੇਸ਼ਾ ਨਕਾਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਭਾਜਪਾ ਹੈ, ਰਾਖ਼ਵੇਂਕਰਨ ਨੂੰ ਕੋਈ ਹੱਥ ਵੀ ਨਹੀਂ ਲਗਾ ਸਕਦਾ ਅਤੇ ਦੇਸ਼ ਦੀ ਏਕਤਾ ਦੇ ਨਾਲ ਕੋਈ ਖਿਲਵਾੜ ਨਹੀਂ ਕਰ ਸਕਦਾ।