ਕੋਲਕਾਤਾ ਕੇਸ : ਸੁਪਰੀਮ ਕੋਰਟ ਵਲੋਂ ਡਾਕਟਰਾਂ ਨੂੰ ਕੱਲ ਸ਼ਾਮ 5 ਵਜੇ ਤੱਕ ਕੰਮ 'ਤੇ ਪਰਤਣ ਦੀ ਅਪੀਲ
ਨਵੀਂ ਦਿੱਲੀ, 9 ਸਤੰਬਰ - ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ-ਹੱਤਿਆ ਮਾਮਲਾ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੱਲ ਸ਼ਾਮ 5 ਵਜੇ ਤੱਕ ਕੰਮ 'ਤੇ ਪਰਤਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਵਿਰੁੱਧ ਕੋਈ ਉਲਟ ਕਾਰਵਾਈ ਨਹੀਂ ਕੀਤੀ ਜਾਵੇਗੀ, ਹਾਲਾਂਕਿ ਚੋਟੀ ਦੀ ਅਦਾਲਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੰਮ ਤੋਂ ਲਗਾਤਾਰ ਗੈਰਹਾਜ਼ਰ ਰਹੇ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।