JALANDHAR WEATHER

ਅਦਾਕਾਰ ਅਕਸ਼ੈ ਕੁਮਾਰ ਨੇ ਲੋਕ ਗਾਇਕਾ ਗਲੋਰੀ ਬਾਵਾ ਦੀ 25 ਲੱਖ ਰੁਪਏ ਦੇ ਕੇ ਕੀਤੀ ਮਦਦ

ਅੰਮ੍ਰਿਤਸਰ, 6 ਜੁਲਾਈ-ਮਰਹੂਮ ਗਾਇਕਾ ਗੁਰਮੀਤ ਬਾਵਾ ਜਿਨ੍ਹਾਂ ਨੂੰ ਸਾਰੀ ਦੁਨੀਆ ਵਿਚ ਲੰਬੀ ਹੇਕ ਦੀ ਮਲਿਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਕਿਰਪਾਲ ਸਿੰਘ ਬਾਵਾ ਦੇ ਅਚਨਚੇਤ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਲੋਕ ਗਾਇਕਾ ਗਲੋਰੀ ਬਾਵਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਮਰਹੂਮ ਗਾਇਕਾ ਲਾਚੀ ਬਾਵਾ ਦੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਗਲੋਰੀ ਬਾਵਾ ਕਰ ਰਹੀ ਸੀ, ਜਿਸ ਕਰਕੇ ਘਰ ਦੇ ਹਾਲਾਤ ਵੀ ਕੋਈ ਬਿਹਤਰ ਨਹੀਂ। ਚੈਨਲਾਂ ਉਤੇ ਦਿੱਤੀ ਇੰਟਰਵਿਊਜ਼ ਤੋਂ ਬਾਅਦ ਆਰਥਿਕ ਹਾਲਤ ਦਾ ਪਤਾ ਲੱਹ ਪਹਿਲਕਦਮੀ ਕਰਦੇ ਹੋਏ ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਨੇਕ ਕਮਾਈ ਵਿਚੋਂ 25 ਲੱਖ ਰੁਪਏ ਗਾਇਕਾ ਗਲੋਰੀ ਬਾਵਾ ਦੇ ਬੈਂਕ ਦੇ ਖਾਤੇ ਵਿਚ ਟਰਾਂਸਫਰ ਕੀਤਾ। ਗਲੋਰੀ ਬਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਨੇ ਜੋ 25 ਲੱਖ ਦੀ ਮਦਦ ਕੀਤੀ ਹੈ, ਬਾਵਾ ਪਰਿਵਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ