JALANDHAR WEATHER

ਸੀ.ਐਮ. ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮਾਂ ਨੂੰ ਬਲਾਚੌਰ ਪੁਲਿਸ ਨੇ ਡੱਕਿਆ

ਬਲਾਚੌਰ, 7 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਪੇਅ ਸਕੇਲ ਬਹਾਲੀ ਫਰੰਟ ਬਲਾਚੌਰ ਦੇ ਕਾਰਕੁੰਨਾਂ ਨੂੰ ਬਲਾਚੌਰ ਪੁਲਿਸ ਨੇ ਸਿਵਲ ਰੈਸਟ ਬਲਾਚੌਰ ਵਿਖੇ ਉਸ ਸਮੇਂ ਨਜ਼ਰਬੰਦ ਕਰ ਦਿੱਤਾ ਜਦੋਂ ਉਹ ਪੇਅ ਸਕੇਲ ਬਹਾਲੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਜਲੰਧਰ ਸਥਿਤ ਕੋਠੀ ਨੂੰ ਘੇਰਨ ਲਈ ਜਾ ਰਹੇ ਸਨ । ਇਸ ਮੌਕੇ ਕੁਲਦੀਪ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਪੁਲਿਸ ਦੇ ਜ਼ਰੀਏ ਹੱਕ ਮੰਗਣ ਜਾਣ ਵਾਲੇ ਮੁਲਾਜ਼ਮਾਂ ਦੀ ਆਵਾਜ਼ ਨੂੰ ਧੱਕੇ ਨਾਲ ਦਬਾਉਣ ਦਾ ਯਤਨ ਕਰ ਰਹੀ ਹੈ ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ