JALANDHAR WEATHER

ਪਿੰਡ ਅੱਟੀ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸੰਗਤ ਵਲੋਂ ਕਾਬੂ

ਗੁਰਾਇਆ/ ਫਿਲੌਰ, 7 ਜੁਲਾਈ (ਚਰਨਜੀਤ ਸਿੰਘ ਦੁਸਾਂਝ/ਵਿਪਨ ਗੈਰੀ)-ਨਜ਼ਦੀਕੀ ਪਿੰਡ ਅੱਟੀ ’ਚ ਗੁਰਦੁਆਰਾ ਸਿੰਘ ਸਭਾ ਅੱਟੀ ’ਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕੀਤਾ। ਇਸ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਗ੍ਰੰਥੀ ਸਿੰਘ ਗੋਬਿੰਦ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਨਿਤਨੇਮ ਦੀ ਅਰਦਾਸ ਕਰ ਰਹੇ ਸਨ ਤਾਂ ਇਕ ਵਿਅਕਤੀ ਦਰਬਾਰ ਸਾਹਿਬ ਅੰਦਰ ਆਇਆ ਅਤੇ ਉਥੇ ਪਏ ਹੋਏ ਜਿੰਦਰੇ ਨੂੰ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਦਰਬਾਰ ਸਾਹਿਬ ’ਚ ਪਿਆ ਕਾਰਪਟ ਚੁੱਕ ਕੇ ਗਲਤ ਹਰਕਤਾਂ ਕਰਨ ਲੱਗਾ। ਮੌਕੇ ’ਤੇ ਹਾਜ਼ਰ ਸੰਗਤ ਵਲੋਂ ਸੁਚੇਤ ਹੋਣ ’ਤੇ ਬਾਹਰ ਨੂੰ ਭੱਜ ਗਿਆ, ਜਿਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਚਾਅ ਹੋ ਗਿਆ। ਇਸ ਨੂੰ ਬਾਅਦ ’ਚ ਨਰਿੰਦਰ ਸਿੰਘ ਅਤੇ ਗ੍ਰੰਥੀ ਸਿੰਘ ਨੇ ਕਾਬੂ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ