JALANDHAR WEATHER

ਪੰਜਾਬੀ ਮੁਟਿਆਰ ਦੀ ਹਵਾਈ ਜਹਾਜ਼ 'ਚ ਮੌਤ

ਮੈਲਬੋਰਨ, (ਆਸਟ੍ਰੇਲੀਆ), 2 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਦੇ ਤੌਰ ਉਤੇ ਆਪਣਾ ਜੀਵਨ ਬਤੀਤ ਕਰ ਰਹੀ ਮਨਪ੍ਰੀਤ ਕੌਰ ਨਾਮ ਦੀ 24 ਸਾਲ ਦੀ ਪੰਜਾਬੀ ਮੁਟਿਆਰ ਦੀ ਬੀਤੇ ਦਿਨੀਂ ਆਸਟ੍ਰੇਲੀਆ ਤੋਂ ਵਾਪਸ ਭਾਰਤ ਆਉਣ ਸਮੇਂ ਜਹਾਜ਼ ਵਿਚ ਹੀ ਮੌਤ ਹੋ ਗਈ। ਮਨਪ੍ਰੀਤ ਦੇ ਜਾਣਕਾਰਾਂ ਅਨੁਸਾਰ ਜਿਸ ਸਮੇਂ ਉਹ ਚਾਰ ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਲਈ ਭਾਰਤ ਜਾ ਰਹੀ ਸੀ ਤਾਂ ਮੈਲਬੋਰਨ ਹਵਾਈ ਅੱਡੇ ਉੱਤੇ ਉਸ ਦੀ ਸਿਹਤ ਠੀਕ ਨਾ ਹੋਣ ਕਾਰਨ ਕਵਾਂਟਾਸ ਕੰਪਨੀ ਦੇ ਖੜ੍ਹੇ ਜਹਾਜ਼ ਵਿਚ ਹੀ ਉਸ ਦੀ ਮੌਤ ਹੋ ਗਈ। ਮਨਪ੍ਰੀਤ ਪਿਛਲੇ ਕੁਝ ਸਮੇਂ ਤੋਂ ਤਪੇਦਿਕ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਮੁੱਢਲੀ ਜਾਂਚ ਦੌਰਾਨ ਉਸ ਦੀ ਮੌਤ ਦਾ ਕਾਰਨ ਵੀ ਇਸੇ ਹੀ ਬੀਮਾਰੀ ਨੂੰ ਮੰਨਿਆਂ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ